ਲੁਧਿਆਣਾ, 15 ਦਸੰਬਰ
ਇਥੋਂ ਦੇ ਥਾਣਾ ਜਮਾਲਪੁਰ ਅਧੀਨ ਭਾਮੀਆਂ ਕਲਾਂ ‘ਚ 16 ਸਾਲ ਦੀ ਨਾਬਾਲਗ ਵਿਦਿਆਰਥਣ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਦੀ ਗਰਦਨ ’ਤੇ ਜ਼ਖ਼ਮ ਹਨ। ਪੁਲੀਸ ਮੁਤਾਬਕ ਲੜਕੀ ਬੀਤੇ ਦਿਨ ਘਰ ਤੋਂ ਸਕੂਲ ਗਈ ਸੀ ਪਰ ਵਾਪਸ ਨਹੀਂ ਆਈ। ਅੱਜ ਸਵੇਰੇ ਘਰ ਦੇ ਨੇੜੇ ਉਸ ਦੀ ਲਾਸ਼ ਖਾਲੀ ਪਲਾਟ ‘ਚੋਂ ਬਰਾਮਦ ਕੀਤੀ ਗਈ। ਉਹ 11ਵੀਂ ’ ਪੜ੍ਹਦੀ ਸੀ ਤੇ ਪਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ।