ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 15 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਲਾਚੋਵਾਲ ਟੌਲ ਪਲਾਜ਼ਾ ‘ਤੇ ਪਹੁੰਚੇ ਅਤੇ ਤੇ ਉਸ ਨੂੰ ਟੌਲ ਮੁਕਤ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਲਾਚੋਵਾਲ ਟੌਲ, ਜਿਸਦੀ 14 ਦਸੰਬਰ ਅੱਧੀ ਰਾਤ ਤੋਂ ਮਿਆਦ ਖ਼ਤਮ ਹੋ ਚੁੱਕੀ ਸੀ, ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ’ਚ ਹੋਰ ਵੀ ਸੜਕਾਂ ਆਜ਼ਾਦ ਕੀਤਾ ਜਾਵੇਗਾ।