ਚੰਡੀਗੜ੍ਹ, 15 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਲੇ ਸਾਲ ਵਿਸ਼ਵ ਕੱਪ ਹਾਕੀ ਪੁਰਸ਼ ਦੀ ਮੇਜ਼ਬਾਨੀ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਤੇ ਹਿੇੱਸਾ ਲੈ ਰਹੀਆਂ ਟੀਮਾਂ ਖਾਸ ਤੌਰ ’ਤੇ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹਾਕੀ ਦੇ ਵਿਸ਼ਵ ਕੱਪ ਹਾਕੀ ਦੀ ਟਰਾਫੀ ਅੱਜ ਪੰਜਾਬ ਪਹੁੰਚੀ ਹੈ। ਇਸ ਬਾਰੇ ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਟਰਾਫ਼ੀ ਦਾ ਸਵਾਗਤ ਕਰਕੇ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਉਮੀਦ ਕਰਦੇ ਹਾਂ 1975 ਵਾਂਗ ਇਹ ਟਰਾਫ਼ੀ ਭਾਰਤ ਦੀ ਹੀ ਝੋਲੀ ਪਵੇ। ਭਾਰਤ ਸਮੇਤ ਬਾਕੀ ਦੇਸ਼ਾਂ ਦੇ ਸਾਰੇ ਖਿਡਾਰੀਆਂ ਨੂੰ ਬਹੁਤ ਸ਼ੁਭਕਾਮਨਾਵਾਂ।’