ਵਾਸ਼ਿੰਗਟਨ, 14 ਦਸੰਬਰ
ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਨੂੰ ਆਪਣੇ ਮਾਸਲੇ ’ਤੇ ਦੁਵੱਲੇ ਚੈਨਲਾਂ ਰਾਹੀਂ ਚਰਚਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਹਾਲਾਂਕਿ, ਅਮਰੀਕਾ ਨੇ ਕਿਹਾ ਕਿ ਉਹ ਅਸਲ ਕੰਟਰੋਲ ਰੇਖਾ ’ਤੇ ਸਰਹੱਦ ਦੇ ਦੂਜੇ ਪਾਸੇ ਤੋਂ ਦਾਅਵਾ ਕਰਨ ਦੀ ਕਿਸੇ ਵੀ “ਇਕਪਾਸੜ ਕੋਸ਼ਿਸ਼” ਦਾ ਸਖ਼ਤ ਵਿਰੋਧ ਕਰਦਾ ਹੈ।