ਕੋਲਕਾਤਾ: ਮੌਜੂਦਾ ਚੈਂਪੀਅਨ ਸ੍ਰੀਨੂ ਬੁਗਾਥਾ ਅਤੇ ਲੈਅ ਵਿੱਚ ਚੱਲ ਰਹੀ ਸੰਜੀਵਨੀ ਜਾਧਵ ਐਤਵਾਰ ਨੂੰ ਇੱਥੇ ਹੋਣ ਵਾਲੀ 2022 ਟਾਟਾ ਸਟੀਲ ਕੋਲਕਾਤਾ 25ਕੇ (25 ਕਿਲੋਮੀਟਰ) ਮੈਰਾਥਨ ਵਿੱਚ ਭਾਰਤ ਦੀ ਅਗਵਾਈ ਕਰਨਗੇ। ਬੁਗਾਥਾ ਵਿਸ਼ਵ ਅਥਲੈਟਿਕਸ ਦੀ ਇਸ ਮੈਰਾਥਨ ਦੇ ਸੱਤਵੇਂ ਸੀਜ਼ਨ ਵਿੱਚ ਪੁਰਸ਼ ਵਰਗ ’ਚ ਆਪਣਾ ਖਿਤਾਬ ਬਚਾਉਣ ਦੀ ਕੋਸ਼ਿਸ਼ ਕਰੇਗਾ। ਮੁਕਾਬਲੇ ਦੀ ਕੁੱਲ ਇਨਾਮੀ ਰਾਸ਼ੀ ਇੱਕ ਲੱਖ ਡਾਲਰ ਹੈ। ਮਹਿਲਾ ਵਰਗ ਵਿੱਚ ਸੰਜੀਵਨੀ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। -ਪੀਟੀਆਈ