ਵਾਸ਼ਿੰਗਟਨ, 13 ਦਸੰਬਰ
ਅਰਬਪਤੀ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਟਵਿੱਟਰ ਨੇ ਆਪਣੀ ‘ਟਰੱਸਟ ਐਂਡ ਸੇਫਟੀ ਕੌਂਸਲ’ ਨੂੰ ਭੰਗ ਕਰ ਦਿੱਤਾ ਹੈ। ਟਰੱਸਟ ਅਤੇ ਸੇਫਟੀ ਕੌਂਸਲ 100 ਸੁਤੰਤਰ ਨਾਗਰਿਕਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਹੋਰ ਸੰਸਥਾਵਾਂ ਦਾ ਸਲਾਹਕਾਰ ਸਮੂਹ ਹੈ। ਇਹ ਪਲੇਟਫਾਰਮ ‘ਤੇ ਨਫ਼ਰਤ ਭਰੇ ਭਾਸ਼ਨ, ਬਾਲ ਸੋਸ਼ਣ, ਖੁਦਕੁਸ਼ੀ, ਖੁ਼ਦ ਨੂੰ ਨੁਕਸਾਨ ਪਹੁੰਚਾਉਣ ਤੇ ਹੋਰ ਸਮੱਸਿਆਵਾਂ ਨਾਲ ਨਜਿੱਠਣ ਲਈ 2016 ਵਿੱਚ ਕੰਪਨੀ ਨੇ ਬਣਾਇਆ ਸੀ।