24.9 C
Patiāla
Wednesday, December 4, 2024

ਅੰਬੂਜਾ ਫੈਕਟਰੀ ਦੇ ਮੁਲਾਜ਼ਮਾਂ ਨੂੰ ਰੁਜ਼ਗਾਰ ਖੁੱਸਣ ਦਾ ਡਰ

Must read


ਜਗਮੋਹਨ ਸਿੰਘ

ਰੂਪਨਗਰ/ਘਨੌਲੀ, 12 ਦਸੰਬਰ

ਇੱਥੇ ਅੰਬੂਜਾ ਫੈਕਟਰੀ ਦੇ ਬਾਹਰ ਲੱਗੇ  ਧਰਨੇ ਕਾਰਨ  ਫੈਕਟਰੀ ਦੇ ਅੰਦਰ ਕੰਮ ਕਰ ਰਹੇ ਕਾਮਿਆਂ ਨੂੰ ਫੈਕਟਰੀ ਬੰਦ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ। ਅੱਜ ਅੰਬੂਜਾ ਫੈਕਟਰੀ ਵਿੱਚ ਕੰਮ ਕਰਦੇ ਪਰਵਿੰਦਰ ਸਿੰਘ, ਦਰਸ਼ਨ ਸਿੰਘ ਘਨੌਲੀ, ਸੁਖਦੇਵ ਸਿੰਘ, ਸੱਜਣ ਸਿੰਘ, ਜਸਬੀਰ ਸਿੰਘ ਦਬੁਰਜੀ ਤੇ ਬਲਦੇਵ ਸਿੰਘ ਪਤਿਆਲਾਂ ਆਦਿ ਸਮੇਤ ਲਗਭਗ ਦੋ ਦਰਜਨ ਮੁਲਾਜ਼ਮਾਂ  ਨੇ ਵਿਸ਼ੇਸ਼  ਮੀਟਿੰਗ ਕਰਦੇ ਹੋਏ ਧਰਨੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ ਧਰਨਾਕਾਰੀਆਂ ਦਾ ਵਿਰੋਧ ਨਹੀਂ ਕਰਦੇ, ਪਰ ਹੁਣ ਜਦੋਂ ਫੈਕਟਰੀ ਪ੍ਰਬੰਧਕ ਲੋਕਲ ਟਰੱਕਾਂ ਦੀ ਗਿਣਤੀ 140 ਤੋਂ ਵਧਾ ਕੇ 300 ਕਰਨ ਅਤੇ ਭਵਿੱਖ ਵਿੱਖ ਰੁਜ਼ਗਾਰ ਲਈ ਸਥਾਨਕ ਵਸਨੀਕਾਂ ਨੂੰ ਪਹਿਲ ਦੇਣ ਲਈ ਸਹਿਮਤ ਹੋ ਗਏ ਹਨ ਤਾਂ ਹੁਣ ਧਰਨਾਕਾਰੀਆਂ ਨੂੰ ਵੀ ਫੈਕਟਰੀ ਪ੍ਰਬੰਧਕਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਮਝੌਤਾ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਨੇ ਕਾਰਨ ਜੇਕਰ ਅੰਬੂਜਾ ਮੈਨੇਜਮੈਂਟ ਨੇ ਡੀਸੀਐੱਮ ਦੀ ਤਰ੍ਹਾਂ ਫੈਕਟਰੀ ਬੰਦ ਕਰ ਦਿੱਤੀ ਤਾਂ ਉਨ੍ਹਾਂ ਦਾ ਰੁਜ਼ਗਾਰ ਖੁੱਸ ਜਾਵੇਗਾ। ਇਸ ਦੌਰਾਨ ਉਨ੍ਹਾਂ ਧਰਨਾਕਾਰੀਆਂ ਨੂੰ ਸੰਘਰਸ਼ ਖ਼ਤਮ ਕਰਨ ਦੀ ਅਪੀਲ ਕੀਤੀ। 

ਪ੍ਰਸ਼ਾਸਨ ਤੇ ਮੈਨੇਜਮੈਂਟ ’ਤੇ ਸੰਘਰਸ਼ ਨੂੰ ਢਾਹ ਲਾਉਣ ਦਾ ਦੋਸ਼

ਦੂਜੇ ਪਾਸੇ ਅੱਜ ਰੂਪਨਗਰ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ  ਕਰਕੇ ਧਰਨਾਕਾਰੀਆਂ ਰਾਜਿੰਦਰ ਸਿੰਘ ਘਨੌਲਾ, ਪਰਮਜੀਤ ਸਿੰਘ ਪੰਮੂ ਲੋਹਗੜ੍ਹ ਫਿੱਡੇ, ਕੁਲਵਿੰਦਰ ਸਿੰਘ ਰਤਨ ਪੁਰਾ ਤੇ ਲਾਡੀ ਦਬੁਰਜੀ ਆਦਿ ਨੇ ਦੋਸ਼ ਲਗਾਇਆ ਕਿ  ਉਨ੍ਹਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅੰਬੂਜਾ ਫੈਕਟਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਡੀਆ ਰਾਹੀਂ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ, ਜਦੋਂ ਕਿ ਧਰਨਾਕਾਰੀਆਂ ਦੀ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ। ਇਸ ਮੌਕੇ ਧਰਨਾਕਾਰੀਆਂ ਦੇ ਮੁੱਖ ਆਗੂ ਕੁਲਦੀਪ ਸਿੰਘ ਘਨੌਲੀ ਤੇ ਤਜਿੰਦਰ ਸਿੰਘ ਸੋਨੀ ਲੋਹਗੜ੍ਹ ਫਿੱਡੇ ਨਜ਼ਰ ਨਹੀਂ ਆਏ। 



News Source link

- Advertisement -

More articles

- Advertisement -

Latest article