8.7 C
Patiāla
Thursday, December 12, 2024

ਹਾਰ ਮਗਰੋਂ ਹੈਰੀ ਕੇਨ ਦੇ ਹੱਕ ਵਿੱਚ ਨਿੱਤਰੇ ਇੰਗਲੈਂਡ ਦੇ ਖਿਡਾਰੀ ਤੇ ਕੋਚ

Must read


ਅਲ ਖੋਰ, 11 ਦਸੰਬਰ

ਹੈਰੀ ਕੇਨ ਵੱਲੋਂ ਦੂਜੀ ਪੈਨਲਟੀ ’ਤੇ ਗੋਲ ਨਾ ਕਰ ਸਕਣ ਕਾਰਨ ਭਾਵੇਂ ਇੰਗਲੈਂਡ ਫੀਫਾ ਵਿਸ਼ਵ ਕੱਪ ’ਚੋਂ ਬਾਹਰ ਗਿਆ ਪਰ ਟੀਮ ਦੇ ਖਿਡਾਰੀਆਂ ਅਤੇ ਕੋਚ ਨੇ ਇਸ ਸਟਾਰ ਸਟਰਾਈਕਰ ਦਾ ਸਮਰਥਨ ਕੀਤਾ ਹੈ। ਫਰਾਂਸ ਜਦੋਂ ਕੁਆਰਟਰ ਫਾਈਨਲ ਵਿੱਚ 2-1 ਨਾਲ ਅੱਗੇ ਸੀ ਤਾਂ 84ਵੇਂ ਮਿੰਟ ਇੰਗਲੈਂਡ ਨੂੰ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੈਨਲਟੀ ’ਤੇ ਕੇਨ ਦਾ ਸ਼ਾਟ ਗੋਲਾਂ ਦੇ ਉਪਰੋਂ ਨਿਕਲ ਗਿਆ। ਇਸ ਦੇ ਨਾਲ ਹੀ ਇੰਗਲੈਂਡ ਦੀਆਂ ਸੈਮੀਫਾਈਨਲ ’ਚ ਪੁੱਜਣ ਦੀਆਂ ਉਮੀਦਾਂ ਖਤਮ ਹੋ ਗਈਆਂ। ਫਰਾਂਸ ਇਸ ਮੈਚ ਵਿੱਚ 2-1 ਨਾਲ ਜੇਤੂ ਰਿਹਾ। ਪੈਨਲਟੀ ਕਿੱਕ ’ਤੇ ਖੁੰਝਣ ਮਗਰੋਂ ਕੇਨ ਨੂੰ ਖ਼ੁਦ ’ਤੇ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਸ ਨੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ। ਗੋਲ ਨਾ ਹੋਣ ’ਤੇ ਉਸ ਨੇ ਟੀ-ਸ਼ਰਟ ਨਾਲ ਆਪਣਾ ਮੂੰਹ ਢੱਕ ਲਿਆ। ਹਾਲਾਂਕਿ ਇੰਗਲੈਂਡ ਦੇ ਖਿਡਾਰੀਆਂ ਨੇ ਹੈਰੀ ਕੇਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਸਟਰਾਈਕਰ ਨੂੰ ਦੁਖੀ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਉਸ ਦੀ ਬਦੌਲਤ ਹੀ ਟੀਮ ਇਸ ਮੁਕਾਮ ’ਤੇ ਪਹੁੰਚੀ ਸੀ। ਇੰਗਲੈਂਡ ਦੇ ਮਿਡਫੀਲਡਰ ਜੌਰਡਨ ਹੈਂਡਰਸਨ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਹੈਰੀ ਨੇ ਪੈਨਲਟੀ ’ਤੇ ਸਾਡੇ ਲਈ ਕਿੰਨੇ ਗੋਲ ਦਾਗੇ ਹਨ। ਸਾਨੂੰ ਇੱਥੋਂ ਤੱਕ ਪਹੁੰਚਾਉਣ ’ਚ ਉਸ ਦਾ ਅਹਿਮ ਯੋਗਦਾਨ ਰਿਹਾ।’’ ਹੈਂਡਰਸਨ ਨੇ ਕਿਹਾ, ‘‘ਉਹ ਵਿਸ਼ਵ ਪੱਧਰੀ ਸਟਰਾਈਕਰ ਹੈ, ਸਾਡਾ ਕਪਤਾਨ ਹੈ ਅਤੇ ਜੇਕਰ ਉਹ ਨਾ ਹੁੰਦਾ ਤਾਂ ਅਸੀਂ ਇੱਥੋਂ ਤੱਕ ਵੀ ਨਾ ਪਹੁੰਚ ਸਕਦੇ।’’ ਇੰਗਲੈਂਡ ਦੇ ਕੋਚ ਗੈਰੇਥ ਸਾਊਥਗੇਟ ਨੇ ਕਿਹਾ, ‘‘ਉਸ ਨੇ ਸਾਡੇ ਲਈ ਬੇਮਿਸਾਲ ਪ੍ਰਦਰਸ਼ਨ ਕੀਤਾ ਅਤੇ ਪੈਨਲਟੀ ’ਤੇ ਅਜਿਹੀਆਂ ਸਥਿਤੀਆਂ ਵਿੱਚ ਉਹ ਸਾਡਾ ਸਭ ਤੋਂ ਭਰੋਸੇਮੰਦ ਖਿਡਾਰੀ ਰਿਹਾ ਹੈ। ਉਸ ਵੱਲੋਂ ਕੀਤੇ ਗੋਲਾਂ ਤੋਂਂ ਬਿਨਾਂ ਅਸੀਂ ਇੱਥੋਂ ਤੱਕ ਨਹੀਂ ਸੀ ਪਹੁੰਚ ਸਕਦੇ।’’ -ਏਪੀ 





News Source link

- Advertisement -

More articles

- Advertisement -

Latest article