ਚਟਗਾਉਂ, 11 ਦਸੰਬਰ
ਭਾਰਤੀ ਕਪਤਾਨ ਰੋਹਿਤ ਸ਼ਰਮਾ ਅੰਗੂਠੇ ਦੀ ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਹੈ। ਬੰਗਲਾਦੇਸ਼ ਖ਼ਿਲਾਫ਼ 7 ਦਸੰਬਰ ਨੂੰ ਖੇਡੇ ਗਏ ਦੂਜੇ ਇਕ ਰੋਜ਼ਾ ਮੈਚ ’ਚ ਫੀਲਡਿੰਗ ਦੌਰਾਨ ਰੋਹਿਤ ਦੇ ਖੱਬੇ ਹੱਥ ਦੇ ਅੰਗੂਠੇ ’ਤੇ ਸੱਟ ਲੱਗ ਗਈ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਬਿਆਨ ਮੁਤਾਬਕ ਰੋਹਿਤ ਸ਼ਰਮਾ ਨੇ ਮੁੰਬਈ ਦੇ ਇਕ ਮਾਹਿਰ ਡਾਕਟਰ ਨਾਲ ਮੁਲਾਕਾਤ ਕੀਤੀ ਸੀ। ਡਾਕਟਰ ਨੇ ਉਸ ਨੂੰ ਸੱਟ ਦੇ ਇਲਾਜ ਦੀ ਸਲਾਹ ਦਿੱਤੀ ਹੈ ਜਿਸ ਕਾਰਨ ਉਹ ਬੰਗਲਾਦੇਸ਼ ਖਿਲਾਫ਼ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇਗਾ। ਉਨ੍ਹਾਂ ਦੱਸਿਆ ਕਿ ਲੜੀ ਦੇ ਦੂਜੇ ਅਤੇ ਆਖਰੀ ਟੈਸਟ ਲਈ ਰੋਹਿਤ ਦੇ ਨਾਮ ਬਾਰੇ ਬੀਸੀਸੀਆਈ ਦੀ ਮੈਡੀਕਲ ਟੀਮ ਬਾਅਦ ’ਚ ਫ਼ੈਸਲਾ ਕਰੇਗੀ। ਪਹਿਲੇ ਟੈਸਟ ਲਈ ਅਭਿਮੰਨਿਊ ਈਸ਼ਵਰਨ ਨੂੰ ਉਨ੍ਹਾਂ ਦੀ ਥਾਂ ’ਤੇ ਟੀਮ ’ਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ