ਨਵੀਂ ਮੁੰਬਈ, 11 ਦਸੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ ਸੁਪਰ ਓਵਰ ਵਿੱਚ ਹਰਾ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਨੇ ਇਸ ਦੇ ਨਾਲ ਹੀ ਆਸਟਰੇਲੀਆ ਦੇ ਪਿਛਲੇ 16 ਟੀ-20 ਮੈਚ ਦੀ ਜੇਤੂ ਮੁਹਿੰਮ ’ਤੇ ਵੀ ਰੋਕ ਲਾ ਦਿੱਤੀ ਹੈ। ਆਸਟਰੇਲੀਆ ਦੀ 2022 ਵਿੱਚ ਕਿਸੇ ਵੀ ਵੰਨਗੀ ਵਿੱਚ ਇਹ ਪਹਿਲੀ ਹਾਰ ਹੈ। ਆਸਟਰੇਲੀਆ ਦੇ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸਮ੍ਰਿਤੀ ਮੰਧਾਨਾ (79) ਦੇ ਅਰਧ ਸੈਂਕੜੇ ਅਤੇ ਸ਼ੈਫਾਲੀ ਵਰਮਾ (34) ਦੇ ਨਾਲ ਪਹਿਲੀ ਵਿਕਟ ਲਈ 76 ਅਤੇ ਕਪਤਾਨ ਹਰਮਨਪ੍ਰੀਤ ਕੌਰ (21) ਨਾਲ ਤੀਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਪੰਜ ਵਿਕਟਾਂ ’ਤੇ 187 ਦੌੜਾਂ ਬਣਾਈਆਂ। –ਪੀਟੀਆਈ