ਪੈਰਿਸ/ਨਵੀਂ ਦਿੱਲੀ: ਏਅਰ ਇੰਡੀਆ 500 ਨਵੇਂ ਜਹਾਜ਼ ਖ਼ਰੀਦਣ ਦੀ ਤਿਆਰੀ ’ਚ ਹੈ। ਟਾਟਾ ਗਰੁੱਪ ਵੱਲੋਂ ਏਅਰਬੱਸ ਅਤੇ ਬੋਇੰਗ ਤੋਂ ਕਰੀਬ 100 ਅਰਬ ਡਾਲਰ ਖ਼ਰਚ ਕਰਕੇ ਇਹ ਜਹਾਜ਼ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਆਉਂਦੇ ਦਿਨਾਂ ’ਚ ਇਹ ਸੌਦਾ ਹੋਣ ਦੀ ਸੰਭਾਵਨਾ ਹੈ। ਉਂਜ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ, ਏਅਰਬੱਸ ਅਤੇ ਬੋਇੰਗ ਨੇ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ। -ਰਾਇਟਰਜ਼