ਨਵੀਂ ਦਿੱਲੀ: ਐੱਨਡੀਟੀਵੀ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇ ਗਰੁੱਪ ਨੂੰ ਆਪਣੇ ਡਾਇਰੈਕਟਰਾਂ ਦੇ ਬੋਰਡ ਵਿਚ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਅਡਾਨੀ ਗਰੁੱਪ ਨੇ ਇਸ ਟੀਵੀ ਨੈੱਟਵਰਕ ਦੇ ਸੰਸਥਾਪਕਾਂ ਰਾਧਿਕਾ ਤੇ ਪ੍ਰਣਯ ਰੌਏ ਵੱਲੋਂ ਚਲਾਈ ਜਾ ਰਹੀ ਕੰਪਨੀ (ਆਰਆਰਪੀਆਰ) ਖ਼ਰੀਦ ਕੇ ਚੈਨਲ ਵਿਚ 29.18 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਖੁੱਲ੍ਹੀ ਪੇਸ਼ਕਸ਼ ਕਰ ਕੇ ਸ਼ੇਅਰਧਾਰਕਾਂ ਤੋਂ ਵਾਧੂ 26 ਪ੍ਰਤੀਸ਼ਤ ਹਿੱਸੇਦਾਰੀ ਖ਼ਰੀਦੀ ਗਈ। ਇਸ ਖੁੱਲ੍ਹੀ ਪੇਸ਼ਕਸ਼ ਵਿਚ ਨਿਵੇਸ਼ਕਾਂ ਨੇ 53 ਲੱਖ ਸ਼ੇਅਰ ਵੇਚਣ ਦੀ ਇੱਛਾ ਜਤਾਈ ਸੀ। -ਪੀਟੀਆਈ