ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਸ਼ਨਾਖ਼ਤੀ ਕਾਰਡਾਂ ਦੀ ਵਰਤੋਂ ਟੌਲ ਮੁਆਫ਼ੀ ਲਈ ਕਰਨ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਅਤੇ ਕੁਝ ਕਿਸਾਨ ਆਗੂਆਂ ਵੱਲੋਂ ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਦਾ ਵਿਰੋਧ ਕਰਨ ਦੇ ਫ਼ੈਸਲੇ ਮਗਰੋਂ ਪੈਦਾ ਹੋਇਆ ਟਕਰਾਅ ਵਾਲਾ ਮਾਹੌਲ ਅੱਜ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਉਕਤ ਪੱਤਰਕਾਰ ਨੂੰ ਅਮਰੀਕਾ ਤੋਂ ਫ਼ੋਨ ਕਰ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਤੋਖ ਗਿੱਲ ਦੇ ਇੱਕ ਸਾਥੀ ਪੱਤਰਕਾਰ ਦੇ ਫ਼ੋਨ ’ਤੇ ਅੱਜ ਬਾਅਦ ਦੁਪਹਿਰ ਅਮਰੀਕਾ ਦੇ ਕੋਡ ਵਾਲੇ ਨੰਬਰ ਤੋਂ ਇੱਕ ਫੋਨ ਕਾਲ ਆਈ, ਜਿਸ ਵਿੱਚ ਸੰਤੋਖ ਗਿੱਲ ਨੂੰ ਸੋਧ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਧਰ, ਪੱਤਰਕਾਰ ਭਾਈਚਾਰੇ ਨੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।