ਕੇਪ ਕੈਨਵਰਲ, 11 ਦਸੰਬਰ
ਅਮਰੀਕੀ ਪੁਲਾੜ ਕੰਪਨੀ ‘ਸਪੇਸਐੱਕਸ’ ਦੇ ਰਾਕੇਟ ਰਾਹੀਂ ਜਾਪਾਨ ਦੀ ਕੰਪਨੀ ਨੇ ਆਪਣੇ ‘ਲੈਂਡਰ’ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ‘ਰੋਵਰ’ ਨਾਲ ਚੰਦ ’ਤੇ ਨਿੱਜੀ ਮਿਸ਼ਨ ਭੇਜਿਆ ਹੈ। ਸਪੇਸਐੱਕਸ ਨੇ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੱਤੀ। ਇਹ ਚੰਦ ਲਈ ਯੂਏਈ ਦਾ ਪਹਿਲਾ ਰੋਵਰ ਹੈ। ਇਸ ਮਿਸ਼ਨ ਤਹਿਤ ‘ਲੈਂਡਰ’ ਨੂੰ ਚੰਦ ‘ਤੇ ਪਹੁੰਚਣ ‘ਚ ਕਰੀਬ ਪੰਜ ਮਹੀਨੇ ਲੱਗਣਗੇ। ਜਾਪਾਨ ਦੀ ਕੰਪਨੀ ਆਈਸਪੇਸ ਦੇ ਹਾਕੁਤੋ-ਆਰ ਮਿਸ਼ਨ 1’ ਤਹਿਤ ‘ਲੈਂਡਰ’ ਅਤੇ ‘ਰੋਵਰ’ ਨੂੰ ਚੰਦ ‘ਤੇ ਭੇਜਿਆ ਗਿਆ ਹੈ।