24.9 C
Patiāla
Wednesday, December 4, 2024

ਕਲੱਸਟਰ ਪੱਧਰੀ ਖੋ-ਖੋ ਚੈਂਪੀਅਨਸ਼ਿਪ ਦਾ ਉਦਘਾਟਨ

Must read


ਪੱਤਰ ਪ੍ਰੇਰਕ

ਲ਼ਹਿਰਾਗਾਗਾ 10 ਦਸੰਬਰ

ਕਲੱਸਟਰ-17 ਦੀ ਖੋ-ਖੋ ਚੈਂਪੀਅਨਸ਼ਿਪ ਦੇ ਉਦਘਾਟਨ ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ ਪਬਲਿਕ ਸਕੂਲ ਖਾਈ/ ਲਹਿਰਾਗਾਗਾ ਵਿੱਚ ਅੱਜ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕੀਤਾ। ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ ਅਤੇ ਸਰਕਾਰ ਕਰਵਾਈਆਂ ‘ਖੇਡਾਂ ਵਤਨ ਦੀਆਂ’ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਏ ਹਨ। ਇਸੇ ਦੌਰਾਨ ਅੱਜ ਖੋ-ਖੋ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੇ ਮੈਚ ਵਿੱਚ ਹੋਲੀ ਮੈਰੀ ਸਕੂਲ ਬਹੁਰ (ਪਟਿਆਲਾ) ਦੇ ਲੜਕਿਆਂ ਦੀ ਟੀਮ ਨੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ੍ਹ (ਸੰਗਰੂਰ) ਨੂੰ ਹਰਾਇਆ ਜਦੋਂਕਿ ਗਿਆਨ ਗੁੰਨ ਸਾਗਰ ਇੰਟਰਨੈਸ਼ਨਲ ਸਕੂਲ ਮਾਇਸਰਖਾਨਾ (ਮਾਨਸਾ) ਦੀਆਂ ਲੜਕੀਆਂ ਨੇ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੀਆਂ ਲੜਕੀਆਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਮਹਾਰਿਸ਼ੀ ਦਯਾਨੰਦ ਆਦਰਸ਼ ਵਿਦਿਆਲਿਆ ਚੰਡੀਗੜ੍ਹ ਦੇ ਲੜਕਿਆਂ ਦੀ ਟੀਮ ਨੇ ਕੇ.ਐੱਸ.ਬੀ. ਵਰਲਡ ਸਕੂਲ ਸਮਾਣਾ ਦੀ ਟੀਮ ਨੂੰ ਹਰਾਇਆ।  

ਸ਼ਾਟਪੁੱਟ: ਮੰਗੂ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਦੇਵੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਕੂਲ ਮਲਕਪੁਰ ਕੰਬੋਆਂ ਬਲਾਕ ਦੇਵੀਗੜ੍ਹ ਦੇ ਵਿਦਿਆਰਥੀ ਮੰਗੂ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ ਅੰਡਰ-11 ਦੇ ਸਟੇਟ ਪੱਧਰੀ ਮੁਕਾਬਲਿਆਂ ਦੌਰਾਨ ਗੋਲਾ ਸੁੱਟਣ ਵਿੱਚ ਦੂਸਰਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਬਲਾਕ ਸਿੱਖਿਆ ਅਧਿਕਾਰੀ ਬਲਜੀਤ ਕੌਰ, ਬੀ.ਐਸ.ਓ. ਨਰਿੰਦਰ ਕੌਰ ਨੇ ਦੱਸਿਆ ਕਿ ਮੰਗੂ ਸਿੰਘ ਨੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।   

ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ 

ਭਵਾਨੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਟੇਟ ਐਮਚਿਊਰ ਸਤਰੰਜ਼ ਚੈਂਪੀਅਨਸ਼ਿਪ ਅੱਜ ਇੱਥੇ ਗੁਰੂ ਨਾਨਕ ਕਾਨਵੈਂਟ ਸਕੂਲ ’ਚ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਵਿੱਚ ਸੂਬੇ ਦੇ 60 ਖਿਡਾਰੀ ਭਾਗ ਲੈ ਰਹੇ ਹਨ। ਚੈਂਪੀਅਨਸ਼ਿਪ ਦਾ ਆਗਾਜ਼ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੰਵਰਮਹਿੰਦਰਪਾਲ ਸਿੰਘ ਤੂਰ ਨੇ ਸੰਗਰੂਰ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਜੀਵਿਕਾ ਨਾਲ ਸਤਰੰਜ਼ ਦੀ ਪਹਿਲੀ ਚਾਲ ਚੱਲ ਕੇ ਕੀਤਾ। ਇਸ ਉਪਰਾਲੇ ਲਈ ਉਨ੍ਹਾਂ ਨੇ ਸੰਗਰੂਰ ਅਤੇ ਭਵਾਨੀਗੜ੍ਹ ਸਤਰੰਜ ਐਸੋਸ਼ੀਏਸ਼ਨ ਦੀ ਸ਼ਲਾਘਾ ਕੀਤੀ





News Source link

- Advertisement -

More articles

- Advertisement -

Latest article