ਅਲ ਖ਼ੋਰ (ਕਤਰ), 11 ਦਸੰਬਰ
ਓਲੀਵੀਅਰ ਗਿਰੋਡ ਦੇ ਗੋਲ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਫਰਾਂਸ ਨੇ ਬੀਤੀ ਰਾਤ ਇੱਥੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। 78ਵੇਂ ਮਿੰਟ ‘ਚ ਗਿਰੋਡ ਨੇ ਫਰਾਂਸ ਲਈ ਦੂਜਾ ਅਤੇ ਫੈਸਲਾਕੁੰਨ ਗੋਲ ਕੀਤਾ। ਇਸ ਨਾਲ ਉਹ ਹੁਣ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਤੋਂ ਬਾਅਦ ਦੂਜੀ ਟੀਮ ਬਣਨ ਤੋਂ ਸਿਰਫ਼ ਦੋ ਜਿੱਤਾਂ ਦੂਰ ਹੈ। ਬ੍ਰਾਜ਼ੀਲ ਨੇ 1958 ਅਤੇ 1962 ਵਿੱਚ ਲਗਾਤਾਰ ਦੋ ਵਿਸ਼ਵ ਕੱਪ ਜਿੱਤੇ।