27.6 C
Patiāla
Friday, March 29, 2024

ਵੱਡੀ ਤਾਕਤ ਬਣੇਗਾ ਭਾਰਤ: ਅਮਰੀਕਾ

Must read


ਵਾਸ਼ਿੰਗਟਨ, 9 ਦਸੰਬਰ

ਵਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ, ਜਿਸ ਦਾ ਆਪਣਾ ਵਿਲੱਖਣ ਰਣਨੀਤਕ ਕਿਰਦਾਰ ਹੈ, ਅਮਰੀਕਾ ਦਾ ਸਿਰਫ਼ ਭਾਈਵਾਲ ਨਹੀਂ ਹੋਵੇਗਾ, ਬਲਕਿ ਇਕ ਵੱਖਰੀ ਵੱਡੀ ਤਾਕਤ ਵਜੋਂ ਉੱਭਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧ ਪਿਛਲੇ 20 ਸਾਲਾਂ ਵਿਚ ਜਿਸ ਤਰ੍ਹਾਂ ਤੇਜ਼ੀ ਨਾਲ ਮਜ਼ਬੂਤ ਤੇ ਗਹਿਰੇ ਹੋਏ ਹਨ, ਹੋਰ ਕੋਈ ਵੀ ਦੁਵੱਲਾ ਰਿਸ਼ਤਾ ਐਨਾ ਮਜ਼ਬੂਤ ਨਹੀਂ ਹੋਇਆ। ਵਾਈਟ ਹਾਊਸ ਦੇ ਏਸ਼ੀਆ ਕੋਆਰਡੀਨੇਟਰ ਕਰਟ ਕੈਂਪਬੈੱਲ ਨੇ ਇੱਥੇ ਸੁਰੱਖਿਆ ਫੋਰਮ ਦੀ ਇਕ ਮੀਟਿੰਗ ਵਿਚ ਕਿਹਾ ਕਿ ਉਨ੍ਹਾਂ ਦੇ ਵਿਚਾਰ ’ਚ ਭਾਰਤ 21ਵੀਂ ਸਦੀ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਵਾਸ਼ਿੰਗਟਨ ਵਿਚ ਕਿਹਾ ਕਿ ਅਮਰੀਕਾ ਨੂੰ ਆਪਣੀ ਸਮਰੱਥਾ ਤੋਂ ਵੱਧ ਨਿਵੇਸ਼ ਦੀ ਲੋੜ ਹੈ ਤੇ ਲੋਕਾਂ ਵਿਚਾਲੇ ਰਾਬਤਾ ਹੋਰ ਮਜ਼ਬੂਤ ਕਰਨ ਤੇ ਤਕਨੀਕੀ ਅਤੇ ਹੋਰ ਮੁੱਦਿਆਂ ’ਤੇ ਮਿਲ ਕੇ ਕੰਮ ਕਰਨ ਦੀ ਵੀ ਜ਼ਰੂਰਤ ਹੈ। ਕੈਂਪਬੈੱਲ ਨੇ ਕਿਹਾ ਕਿ, ‘ਭਾਰਤ ਇਕ ਆਜ਼ਾਦ ਤਾਕਤਵਰ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਤੇ ਇਹ ਇਕ ਹੋਰ ਵੱਡੀ ਤਾਕਤ ਬਣੇਗਾ।’ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਰਣਨੀਤਕ ਭਾਈਵਾਲੀ ਵੱਖ-ਵੱਖ ਖੇਤਰਾਂ ਵਿਚ ਵਧੀ ਹੈ। ਉਨ੍ਹਾਂ ਨਾਲ ਹੀ ਮੰਨਿਆ ਕਿ ਦੋਵਾਂ ਪਾਸਿਓਂ ਦੀ ਨੌਕਰਸ਼ਾਹੀ ਵਿਚ ਹਾਲੇ ਵੀ ਕਈ ਮੁੱਦਿਆਂ ’ਤੇ ਹਿਚਕਿਚਾਹਟ ਹੈ। ਕੈਂਪਬੈੱਲ ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਉਨ੍ਹਾਂ ਚੀਜ਼ਾਂ ਉਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਜਿੱਥੇ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ ਜਿਵੇਂ ਪੁਲਾੜ, ਸਿੱਖਿਆ, ਤਕਨੀਕ ਤੇ ਜਲਵਾਯੂ ਨਾਲ ਜੁੜੇ ਖੇਤਰ ਹਨ। ਅਮਰੀਕਾ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਰਿਸ਼ਤੇ ਸਿਰਫ਼ ਚੀਨ ਦੁਆਲੇ ਬਣੀ ਬੇਚੈਨੀ ’ਤੇ ਨਹੀਂ ਖੜ੍ਹੇ, ਦੋਵੇਂ ਸਮਾਜ ਇਕ-ਦੂਜੇ ਨਾਲ ਤਾਲਮੇਲ ਦੀ ਅਹਿਮੀਅਤ ਬਾਰੇ ਡੂੰਘੀ ਸਮਝ ਰੱਖਦੇ ਹਨ, ਭਾਰਤੀ ਭਾਈਚਾਰੇ ਦਾ ਅਮਰੀਕਾ ’ਚ ਸੰਪਰਕ ਬਹੁਤ ਡੂੰਘਾ ਹੈ। -ਪੀਟੀਆਈ

ਭਾਰਤ ’ਚ ਵੀਜ਼ੇ ਜਾਰੀ ਕਰਨ ਵਿੱਚ ਦੇਰੀ ਤੋਂ ਬਾਇਡਨ ਸਰਕਾਰ ਜਾਣੂ

ਵਾਸ਼ਿੰਗਟਨ: ਭਾਰਤ ਵਿਚਲੇ ਅਮਰੀਕੀ ਮਿਸ਼ਨਾਂ ਵਿੱਚ ਵੀਜ਼ਾ ਇੰਟਰਵਿਊ ਦੀ ਉਡੀਕ 1000 ਦਿਨਾਂ ਨੂੰ ਟੱਪਣ ਦਰਮਿਆਨ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ਵਿੱਚ ਵੀਜ਼ੇ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਤੋਂ ਜਾਣੂ ਹੈ ਤੇ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਸਣੇ ਏਸ਼ਿਆਈ ਮੁਲਕਾਂ ਤੇ ਪ੍ਰਸ਼ਾਂਤ ਟਾਪੂਆਂ ਅਤੇ ਹੋਰਨਾਂ ਮੁਲਕਾਂ ਵਿਚਲੀਆਂ ਅਮਰੀਕੀ ਅੰਬੈਸੀਆਂ ਵੱਲੋਂ ਗੈਰ-ਪਰਵਾਸੀ ਵੀਜ਼ੇ, ਵਿਜ਼ਿਟਰ ਵੀਜ਼ਾ (ਬੀ1/ਬੀ2), ਵਿਦਿਆਰਥੀ ਵੀਜ਼ਾ(ਐੱਫ1/ਐੱਫ2) ਅਤੇ ਆਰਜ਼ੀ ਵਰਕਰ ਵੀਜ਼ਾ (ਐੱਚ, ਐੱਲ, ਓ, ਪੀ, ਕਿਊ) ਜਾਰੀ ਕਰਨ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਇਨ੍ਹਾਂ ਅੰਬੈਸੀਆਂ ਵਿੱਚ ਅਰਜ਼ੀਆਂ ਦਾ ਅਸਧਾਰਨ ਬੈਕਲੌਗ ਹੈ। ਭਾਰਤ ਦੀ ਗੱਲ ਕਰੀਏ ਤਾਂ ਵੀਜ਼ਾ ਅਰਜ਼ੀਆਂ ਬਾਰੇ ਫੈਸਲੇ ਲਈ 1000 ਤੋੋਂ ਵੱਧ ਦਿਨਾਂ ਦੀ ਉਡੀਕ ਕਰਨੀ ਪੈ ਰਹੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮਹਾਮਾਰੀ ਤੇ ਸਟਾਫ਼ ਦੀ ਕਮੀ ਜਿਹੀਆਂ ਚੁਣੌਤੀਆਂ ਕਰਕੇ ਕੁਝ ਦੇਰੀ ਹੋਈ ਹੈ ਤੇ ਅਸੀਂ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਵੀਜ਼ਾ ਇੰਟਰਵਿਊ ਦੀ ਉਡੀਕ ਲਈ ਲਗਦੇ ਸਮੇਂ ਨੂੰ ਸਫ਼ਲਤਾਪੂਰਵਕ ਘਟਾ ਰਹੇ ਹਾਂ। ਅਸੀਂ ਇਸ ਅਹਿਮ ਕੰਮ ਲਈ ਅਮਰੀਕੀ ਵਿਦੇਸ਼ ਸੇਵਾ ਦੇ ਅਮਲੇ ਨੂੰ ਦੁੱਗਣਾ ਕਰ ਦਿੱਤਾ ਹੈ।’’ -ਪੀਟੀਆਈ

ਰਾਜਦੂਤ ਵਜੋਂ ਗਾਰਸੈੱਟੀ ਦੀ ਨਿਯੁਕਤੀ ਲਈ ਸੈਨੇਟ ਤੋਂ ਪ੍ਰਵਾਨਗੀ ਲੈਣ ਦੀ ਕੋਸ਼ਿਸ਼

ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ ਪੀਅਰੇ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹਨ। ਅਮਰੀਕਾ ਜੀ20 ਦੀ ਅਗਵਾਈ ਸੰਭਾਲਣ ਲਈ ਭਾਰਤ ਦਾ ਸ਼ੁਕਰੀਆ ਅਦਾ ਕਰਦਾ ਹੈ। ਤਰਜਮਾਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੈੱਟੀ ਨੂੰ ਭਾਰਤ ਵਿਚ ਰਾਜਦੂਤ ਨਿਯੁਕਤ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article