ਅਲ ਰਯਾਨ (ਕਤਰ), 9 ਦਸੰਬਰ
ਕ੍ਰੋਏਸ਼ੀਆ ਨੇ ਅੱਜ ਇੱਥੇ ਫੀਫਾ ਵਿਸ਼ਵ ਕੱਪ ਕੁਆਰਟਰ ਫਾਈਨਲ ਵਿੱਚ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਉਲਟਫੇਰ ਕਰਦਿਆਂ ਬਾਹਰ ਕਰ ਦਿੱਤਾ। ਕ੍ਰੋਏਸ਼ਿਆਈ ਗੋਲਕੀਪਰ ਡੌਮੀਨਿਕ ਲਿਵਾਕੋਵਿਚ ਨੇ ਦੋ ਸ਼ਾਨਦਾਰ ਗੋਲ ਬਚਾਏ। ਨੇਮਾਰ ਨੇ ਪਹਿਲੇ ਹਾਫ ਦੇ ਵਾਧੂ ਸਮੇਂ ਬ੍ਰਾਜ਼ੀਲ ਨੂੰ ਲੀਡ ਦਿਵਾਈ ਸੀ, ਪਰ ਕ੍ਰੋਏਸ਼ੀਆ ਨੇ ਬਰੂਨੋ ਪੇਤਕੋਵਿਚ ਦੇ 117ਵੇਂ ਵਿੱਚ ਕੀਤੇ ਗਏ ਗੋਲ ਨਾਲ ਬਰਾਬਰੀ ਕਰ ਲਈ। ਕ੍ਰੋਏਸ਼ੀਆ ਦਾ ਸਾਹਮਣਾ ਹੁਣ ਅਰਜਨਟੀਨਾ ਅਤੇ ਨੈਦਰਲੈਂਡਜ਼ ਦਰਮਿਆਨ ਹੋਣ ਵਾਲੇ ਕੁਆਰਟਰ ਫਾਈਨਲ ਦੀ ਜੇਤੂ ਨਾਲ ਹੋਵੇਗਾ। -ਏਪੀ