ਚੱਟੋਗ੍ਰਾਮ, 10 ਦਸੰਬਰ
ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਅੱਜ ਇੱਥੇ ਭਾਰਤ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ ਆਪਣੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਉਸ ਨੇ ਤਸਕੀਨ ਅਹਿਮਦ ਅਤੇ ਯਾਸਿਰ ਅਲੀ ਨੂੰ ਨਸੂਮ ਅਹਿਮਦ ਅਤੇ ਨਜਮੁਲ ਹੁਸੈਨ ਸ਼ਾਂਟੋ ਦੀ ਜਗ੍ਹਾ ਟੀਮ ਸ਼ਾਮਲ ਕੀਤਾ ਹੈ। ਰੋਹਿਤ ਸ਼ਰਮਾ ਦੀ ਸੱਟ ਕਾਰਨ ਕੇਐਲ ਰਾਹੁਲ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ। ਭਾਰਤ ਨੇ ਦੋ ਬਦਲਾਅ ਕਰਕੇ ਰੋਹਿਤ ਅਤੇ ਦੀਪਕ ਚਾਹਰ ਦੀ ਜਗ੍ਹਾ ਇਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਬੰਗਲਾਦੇਸ਼ ਨੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਲਈ ਹੈ।