ਲੁਸਾਨੇ (ਸਵਿਟਜ਼ਰਲੈਂਡ), 7 ਦਸੰਬਰ
ਕੌਮਾਂਤਰੀ ਓਲੰਪਿਕ ਕਮੇਟੀ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਤਾਲਿਬਾਨ ਨੇ ਲੜਕੀਆਂ ਨੂੰ ਖੇਡਣ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ 2024 ਵਿੱਚ ਅਗਲੇ ਓਲੰਪਿਕ ਤੋਂ ਪਹਿਲਾਂ ਅਫਗਾਨਿਸਤਾਨ ਨਾਲੋਂ ਨਾਤਾ ਤੋੜ ਲਵੇਗੀ। ਆਈਓਸੀ ਦੇ ਅਧਿਕਾਰੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਕੌਮੀ ਓਲੰਪਿਕ ਕਮੇਟੀ ਦਾ ਸਮਰਥਨ ਇਸ ਸ਼ਰਤ ’ਤੇ ਨਿਰਭਰ ਕਰੇਗਾ ਕਿ ਉਸ ਵੱਲੋਂ ਔਰਤਾਂ ਨੂੰ ਸੁਰੱਖਿਆ ਹੇਠ ਖੇਡਣ ਅਤੇ ਖੇਡ ਪ੍ਰਸ਼ਾਸਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਨਹੀਂ। ਆਈਓਸੀ ਬੋਰਡ ਨੇ ਕਿਹਾ ਕਿ ਉਨ੍ਹਾਂ ਅਫਗਾਨ ਅਧਿਕਾਰੀਆਂ ਵੱਲੋਂ ਦੇਸ਼ ਵਿੱਚ ਔਰਤਾਂ ਅਤੇ ਨੌਜਵਾਨ ਲੜਕੀਆਂ ’ਤੇ ਦੇਸ਼ ਵਿੱਚ ਖੇਡਾਂ ਦਾ ਅਭਿਆਸ ਕਰਨ ਤੋਂ ਰੋਕਣ ਸਬੰਧੀ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। -ਏਪੀ