24 C
Patiāla
Sunday, March 23, 2025

ਮਲੋਟ: ਖੇਤ ’ਚ ਸੁੱਤੇ ਠੇਕੇਦਾਰ ਦਾ ਬੇਰਹਿਮੀ ਨਾਲ ਕਤਲ

Must read


ਲਖਵਿੰਦਰ ਸਿੰਘ ਬਰਾੜ

ਮਲੋਟ, 7 ਦਸੰਬਰ

ਨੇੜਲੇ ਪਿੰਡ ਕਿੰਗਰਾ ਤੋਂ ਘੁਮਿਆਰਾ ਰੋਡ ’ਤੇ ਅਮਰੂਦਾਂ ਦੇ ਬਾਗ਼ ਦੇ ਫਿਰੋਜ਼ਪੁਰ ਨਾਲ ਸਬੰਧਤ ਕਰੀਬ 60-65 ਸਾਲਾਂ ਦੇ ਹਰਜਿੰਦਰ ਸਿੰਘ ਠੇਕੇਦਾਰ ਦਾ ਰਾਤ ਨੂੰ ਸੁੱਤੇ ਪਏ ਦਾ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਡੀਐੱਸਪੀ ਮਲੋਟ ਬਲਕਾਰ ਸਿੰਘ ਸੰਧੂ, ਥਾਣਾ ਸਿਟੀ ਦੇ ਇੰਚਾਰਜ ਵਰੁਨ ਕੁਮਾਰ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਥਾਣਾ ਸਿਟੀ ਦੇ ਇੰਚਾਰਜ ਵਰੁਨ ਕੁਮਾਰ ਮੱਟੂ ਨੇ ਦੱਸਿਆ ਕਿ ਠੇਕੇਦਾਰ ਹਰਜਿੰਦਰ ਸਿੰਘ ਖੇਤ ਵਿੱਚ ਹੀ ਸੜਕ ਤੋਂ ਹਟਵੇਂ ਕੋਠੇ ਵਿਚ ਰਹਿੰਦਾ ਸੀ, ਜਿਥੇ ਉਸ ਦਾ ਕਤਲ ਕਰ ਦਿੱਤਾ ਗਿਆ। ਦਿਨ ਚੜ੍ਹਦੇ ਜਦ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਠੇਕੇਦਾਰ ਦੀ ਵੱਢ-ਟੁੱਕ ਕੀਤੀ ਲਾਸ਼ ਮੌਕੇ ‘ਤੇ ਦੇਖੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article