ਸੰਯੁਕਤ ਰਾਸ਼ਟਰ, 6 ਦਸੰਬਰ
ਵਿਸ਼ਵ ਭਰ ਵਿਚ ਕੰਮ ਵਾਲੀ ਥਾਂ ‘ਤੇ ਹਿੰਸਾ ਅਤੇ ਸ਼ੋਸ਼ਣ ਹੋ ਰਹੇ ਹਨ ਖਾਸ ਤੌਰ ‘ਤੇ ਔਰਤਾਂ, ਨੌਜਵਾਨਾਂ, ਪਰਵਾਸੀ ਅਤੇ ਦਿਹਾੜੀਦਾਰ ਮਜ਼ਦੂਰ ਇਸ ਦੀ ਸਭ ਤੋਂ ਮਾਰ ਹੇਠ ਹਨ। ਦੁਨੀਆ ਵਿੱਚ ਕੰਮ ਵਾਲੀ ਥਾਂ ‘ਤੇ ਹਿੰਸਾ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਦਾ ਸਰਵੇਖਣ ਕਰਨ ਦੀ ਪਹਿਲੀ ਕੋਸ਼ਿਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਵਿੱਚ 121 ਦੇਸ਼ਾਂ ਵਿੱਚ 75,000 ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ।