ਚੰਡੀਗੜ੍ਹ, 6 ਦਸੰਬਰ
ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕਾਲੀਆ ਵਿੱਚੋਂ ਡਰੋਨ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਹਾਲ ਹੀ ਦਿਨਾਂ ਵਿੱਚ ਇਹ ਚੌਥੀ ਅਜਿਹੀ ਬਰਾਮਦਗੀ ਹੈ। ਸੋਮਵਾਰ ਰਾਤ 8.56 ਵਜੇ ਜਵਾਨਾਂ ਨੇ ਪਾਕਿਸਤਾਨ ਪਾਸਿਓਂ ਆਉਂਦੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਉਸ ਦਿਸ਼ਾ ਵਿੱਚ ਗੋਲੀਬਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਪੀਲੇ ਪੋਲੀਥੀਨ ਵਿੱਚ ਲਪੇਟੀ ਹੋਈ 2.47 ਕਿਲੋਗ੍ਰਾਮ ਹੈਰੋਇਨ ਤੇ ਡਰੋਨ ਬਰਾਮਦ ਕੀਤੇ।