ਵਾਸ਼ਿੰਗਟਨ, 5 ਦਸੰਬਰ
ਚੀਨੀ ਹੈਕਰਾਂ ਨੇ 2020 ਤੋਂ ਲੈ ਕੇ ਹੁਣ ਤੱਕ ਯੂਐਸ ਕੋਵਿਡ ਰਾਹਤ ਫੰਡ ’ਚੋਂ ਲੱਖਾਂ ਡਾਲਰ ਚੋਰੀ ਕੀਤੇ ਹਨ। ਸੀਕਰੇਟ ਸਰਵਿਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ ਪਰ ਐੱਨਬੀਸੀ ਨਿਊਜ਼ ਦੀ ਇੱਕ ਰਿਪੋਰਟ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਖੋਜ ਭਾਈਚਾਰੇ ਵਿੱਚ ਏਪੀਟੀ41 ਜਾਂ ਵਿੰਨਤੀ ਵਜੋਂ ਜਾਣੀ ਜਾਂਦੀ ਹੈਕਿੰਗ ਟੀਮ ਇਸ ਅਪਰਾਧ ਲਈ ਜ਼ਿੰਮੇਵਾਰ ਹੈ। ਅਮਰੀਕੀ ਨਿਆਂ ਵਿਭਾਗ ਨੇ 2019 ਅਤੇ 2020 ਵਿੱਚ ਹੈਕਿੰਗ ਟੀਮ ਦੇ ਕਈ ਮੈਂਬਰਾਂ ਨੂੰ ਸਾਫਟਵੇਅਰ ਡਿਵੈਲਪਮੈਂਟ ਕੰਪਨੀਆਂ, ਸੋਸ਼ਲ ਮੀਡੀਆ ਫਰਮਾਂ ਅਤੇ ਵੀਡੀਓ ਗੇਮ ਡਿਵੈਲਪਰਾਂ ਸਮੇਤ 100 ਤੋਂ ਵੱਧ ਕੰਪਨੀਆਂ ਦੀ ਜਾਸੂਸੀ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਵਾਸ਼ਿੰਗਟਨ ਵਿੱਚ ਚੀਨੀ ਸਫਾਰਤਖਾਨੇ ਇਸ ਸਬੰਧੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ। -ਰਾਇਟਰਜ਼