26.1 C
Patiāla
Friday, April 26, 2024

ਆਈਐੱਸ ਨੇ ਅਫਗਾਨਿਸਤਾਨ ’ਚ ਪਾਕਿਸਤਾਨੀ ਸਫਾਰਤਖਾਨੇ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ

Must read


ਇਸਲਾਮਾਬਾਦ, 4 ਦਸੰਬਰ

ਇਸਲਾਮਿਕ ਸਟੇਟ (ਆਈਐੱਸ) ਨੇ ਅਫਗਾਨਿਸਤਾਨ ’ਚ ਪਾਕਿਸਤਾਨੀ ਸਫਾਰਤਖਾਨੇ ’ਤੇ ਪਿਛਲੇ ਹਫਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ’ਚ ਸਫਾਰਤਖਾਨੇ ਦੇ ਅਧਿਕਾਰੀ ਦਾ ਬਚਾਅ ਹੋ ਗਿਆ ਪਰ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ।

ਆਈਐਸ ਖੁਰਾਸਾਨ (ਆਈਐੱਸਆਈਐੱਸ-ਕੇ) ਨੇ ਸੋਸ਼ਲ ਮੀਡੀਆ ’ਤੇ ਅਰਬੀ ਭਾਸ਼ਾ ਵਿੱਚ ਦਿੱਤੇ ਇੱਕ ਸੰਖੇਪ ਬਿਆਨ ’ਚ ਦਾਅਵਾ ਕੀਤਾ ਕਿ ਉਸ ਦੇ ਦੋ ਲੜਾਕਿਆਂ ਨੇ ਸ਼ੁੱਕਰਵਾਰ ਨੂੰ ਸਫਾਰਤਖਾਨੇ ਅੰਦਰ ਮੌਜੂਦ ਪਾਕਿਸਤਾਨੀ ਰਾਜਦੂਤ ਅਤੇ ਉਸ ਦੇ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸਲਾਮਿਕ ਸਟੇਟ ਦੇ ਦਾਅਵੇ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਫਾਰਤਖਾਨੇ ਦੇ ਅਧਿਕਾਰੀ ਉਬੈਦ-ਉਰ-ਰਹਿਮਾਨ ਨਿਜ਼ਾਮੀ ਦਾ ਬਚਾਅ ਹੋ ਗਿਆ ਪਰ ਸੁਰੱਖਿਆ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਸੀ। -ਪੀਟੀਆਈ

ਪਾਕਿਸਤਾਨ: ਮੁਕਾਬਲੇ ਵਿੱਚ ਲੋੜੀਂਦਾ ਅਤਿਵਾਦੀ ਹਲਾਕ

ਪਿਸ਼ਾਵਰ: ਪਾਕਿਸਤਾਨ ’ਚ ਸੁਰੱਖਿਆ ਬਲਾਂ ਨੇ ਲੋੜੀਂਦੇ ਅਤਿਵਾਦੀ ਕਮਾਂਡਰ ਮੁਹੰਮਦ ਨੂਰ ਉਰਫ਼ ਸਰਾਕਈ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ। ਉੱਤਰੀ ਵਜ਼ੀਰਿਸਤਾਨ ਦੇ ਸ਼ੇਵਾ ਇਲਾਕੇ ’ਚ ਇਹ ਮੁਕਾਬਲਾ ਹੋਇਆ। ਉਹ ਕਈ ਦਹਿਸ਼ਤੀ ਗਤੀਵਿਧੀਆਂ ’ਚ ਸ਼ਾਮਲ ਸੀ। ਉਸ ’ਤੇ ਅਗਵਾ ਅਤੇ ਫਿਰੌਤੀ ਦੇ ਕਈ ਕੇਸ ਦਰਜ ਸਨ। ਉਸ ਦੀ ਲਾਸ਼ ਕੋਲੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਹੋਇਆ ਹੈ। ਫ਼ੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨ ਨੇ ਦੱਸਿਆ ਕਿ ਅਤਿਵਾਦ ਵਿਰੋਧੀ ਵਿਭਾਗ ਨੂੰ ਨੂਰ ਦੀ ਲੰਬੇ ਸਮੇਂ ਤੋਂ ਭਾਲ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਖੈਬਰ ਪਖਤੂਨਖਵਾ ਜ਼ਿਲ੍ਹੇ ਦੇ ਦੱਖਣੀ ਵਜ਼ੀਰਿਸਤਾਨ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਇਕ ਫ਼ੌਜੀ ਹਲਾਕ ਹੋ ਗਿਆ ਸੀ। -ਪੀਟੀਆਈ  





News Source link

- Advertisement -

More articles

- Advertisement -

Latest article