8.4 C
Patiāla
Friday, December 13, 2024

ਪੋਲੈਂਡ ਨੂੰ 3-1 ਨਾਲ ਹਰਾ ਕੇ ਫਰਾਂਸ ਆਖਰੀ ਅੱਠ ਵਿੱਚ

Must read


ਦੋਹਾ, 4 ਦਸੰਬਰ

ਮੌਜੂਦਾ ਚੈਂਪੀਅਨ ਫਰਾਂਸ ਅੱਜ ਇਥੇ ਪੋਲੈਂਡ ਨੂੰ 3-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋ ਗਿਆ। ਫਰਾਂਸ ਲਈ ਟੀਮ ਦੇ ਸਟਾਰ ਖਿਡਾਰੀ ਕਾਇਲੇ ਮਬਾਪੇ ਨੇ ਦੋ ਜਦੋਂਕਿ ਇਕ ਗੋਲ ਓ.ਗਿਰਾਊਡ ਨੇ ਕੀਤਾ। ਪੋਲੈਂਡ ਲਈ ਲੈਵਨਡੋਵਸਕੀ ਨੇ ਦੂਜੇ ਅੱਧ ਦੇ ਵਾਧੂ ਸਮੇਂ (90+9) ਵਿੱਚ ਟੀਮ ਦਾ ਖਾਤਾ ਖੋਲ੍ਹਿਆ।

ਗੋਲ ਕਰਨ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਕੇ. ਮਬਾਪੇ ਤੇ ਉਸ ਦਾ ਸਾਥੀ। -ਫੋਟੋਆਂ: ਪੀਟੀਆਈ

ਫਰਾਂਸ ਲਈ ਗਿਰਾਊਡ ਨੇ 44ਵੇਂ ਮਿੰਟ ਤੇ ਮਬਾਪੇ ਨੇ 74ਵੇਂ ਮਿੰਟ ਅਤੇ ਦੂਜੇ ਅੱਧ ਦੇ ਵਾਧੂ ਸਮੇਂ (90+1) ਵਿੱਚ ਗੋਲ ਕੀਤੇ। ਮੈਚ ਦੌਰਾਨ ਫਰਾਂਸ ਦਾ ਫੁਟਬਾਲ ’ਤੇ 55 ਫੀਸਦ ਜਦੋਂਕਿ ਪੋਲੈਂਡ ਦਾ 45 ਫੀਸਦ ਕਬਜ਼ਾ ਰਿਹਾ। ਕੁਆਰਟਰ  ਫਾਈਨਲ ਵਿੱਚ ਫਰਾਂਸ ਦਾ ਟਾਕਰਾ ਹੁਣ ਇੰਗਲੈਂਡ ਤੇ ਸੈਨੇਗਲ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।  -ਪੀਟੀਆਈ





News Source link

- Advertisement -

More articles

- Advertisement -

Latest article