ਸਾਓ ਪਾਓਲੋ, 4 ਦਸੰਬਰ
ਐਲਬਰਟ ਆਈਨਸਟਾਈਨ ਹਸਪਤਾਲ ਵਿੱਚ ਦਾਖਲ ਬ੍ਰਾਜ਼ੀਲ ਦੇ ਸਾਬਕਾ ਫੁਟਬਾਲਰ ਪੇਲੇ ਦੀ ਹਾਲਤ ਪਿਛਲੇ 24 ਘੰਟੇ ਤੋਂ ਸਥਿਰ ਹੈ। ਉਹ ਸਾਹ ਨਾਲ ਸਬੰਧਤ ਇਨਫੈਕਸ਼ਨ ਦੇ ਇਲਾਜ ਲਈ ਮੰਗਲਵਾਰ ਤੋਂ ਹਸਪਤਾਲ ਦਾਖਲ ਹਨ। ਇਸ ਸਬੰਧੀ ਉਨ੍ਹਾਂ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, ‘‘ਮੈਂ ਬਹੁਤ ਆਸ਼ਾਵਾਦੀ ਹਾਂ। ਮੇਰਾ ਇਲਾਜ ਚੱਲ ਰਿਹਾ ਹੈ। ਦੇਖਭਾਲ ਕਰਨ ਲਈ ਮੈਂ ਪੂਰੀ ਮੈਡੀਕਲ ਅਤੇ ਨਰਸਿੰਗ ਟੀਮ ਦਾ ਧੰਨਵਾਦ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਮੈਨੂੰ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਹੈ। ਦੁਨੀਆ ਭਰ ਤੋਂ ਮਿਲਣ ਵਾਲਾ ਪਿਆਰ ਮੇਰੇ ਵਿੱਚ ਊਰਜਾ ਭਰ ਦਿੰਦਾ ਹੈ।’’ ਜ਼ਿਕਰਯੋਗ ਹੈ ਕਿ ਤਿੰਨ ਵਾਰ ਦਾ ਵਿਸ਼ਵ ਕੱਪ ਜੇਤੂ ਪੇਲੇ ਦਾ ਕੈਂਸਰ ਦਾ ਇਲਾਜ ਵੀ ਚੱਲ ਰਿਹਾ ਹੈ। ਦੁਨੀਆ ਭਰ ਦੇ ਪ੍ਰਸ਼ੰਸਕ ਉਸ ਦੀ ਸਿਹਤਯਾਬੀ ਲਈ ਸੰਦੇਸ਼ ਭੇਜ ਰਹੇ ਹਨ। -ਪੀਟੀਆਈ