ਨਵੀਂ ਦਿੱਲੀ: ਟੈਕਸ ਰਿਫੰਡ ਦਾ ਹੁਣ 21 ਦਿਨਾਂ ਵਿੱਚ ਨਿਬੇੜਾ ਹੋਵੇਗਾ। ਆਮਦਨ ਕਰ ਵਿਭਾਗ ਨੇ ਬਕਾਇਆ ਟੈਕਸ ਨੂੰ ਲੈ ਕੇ ਰਿਫੰਡਾਂ ਦੀ ਐਡਜਸਟਮੈਂਟ ਲਈ ਟੈਕਸ ਅਧਿਕਾਰੀਆਂ ਨੂੰ ਮਿਲਦੀ ਇਕ ਮਹੀਨੇ ਦੀ ਮੋਹਲਤ ਘਟਾ ਦਿੱਤੀ ਹੈ। ਆਮਦਨ ਕਰ (ਸਿਸਟਮਜ਼) ਡਾਇਰੈਕਟੋਰੇਟ ਨੇ ਕਿਹਾ ਕਿ ਟੈਕਸ ਅਧਿਕਾਰੀਆਂ ਨੂੰ ਰਿਫੰਡਾਂ ਦੀ ਸਮੀਖਿਆ ਲਈ 30 ਦਿਨਾਂ ਦੀ ਮੋਹਲਤ ਮਿਲਦੀ ਸੀ, ਜਿਸ ਨੂੰ ਹੁਣ ਘਟਾ ਕੇ 21 ਦਿਨ ਕਰ ਦਿੱਤਾ ਗਿਆ ਹੈ। ਡਾਇਰੈਕਟੋਰੇਟ ਨੇ ਕਿਹਾ, ‘‘ਜੇਕਰ ਸਬੰਧਤ ਵਿਅਕਤੀ ਰਿਫੰਡਾਂ ਦੀ ਐਡਜਸਟਮੈਂਟ ਨੂੰ ਲੈ ਕੇ ਸਹਿਮਤ ਨਹੀਂ ਹੁੰਦਾ ਜਾਂ ਯੁਜ਼ਵਕਤੀ ਸਹਿਮਤੀ ਦਿੰਦਾ ਹੈ, ਤਾਂ ਸੀਪੀਸੀ ਫੌਰੀ ਇਸ ਮਸਲੇ ਨੂੰ ਮੁਲਾਂਕਣ ਅਧਿਕਾਰੀ ਨੂੰ ਭੇਜੇ, ਜੋ ਅਜਿਹਾ ਮਸਲਾ ਉਸ ਦੇ ਧਿਆਨ ’ਚ ਆਉਣ ਤੋਂ 21 ਦਿਨਾਂ ਅੰਦਰ ਸੀਪੀਸੀ ਨੂੰ ਇਸ ਬਾਰੇ ਲੋੜੀਂਦੀ ਫੀਡਬੈਕ ਦੇਵੇਗਾ।’’ -ਪੀਟੀਆਈ