9 C
Patiāla
Saturday, December 14, 2024

ਕੈਨੇਡਾ ਦੇ ਬਰੈਂਪਟਨ ਵਿੱਚ ਪੈਟਰੋਲ ਪੰਪ ’ਤੇ ਕੰਮ ਕਰਦੀ ਪੰਜਾਬੀ ਮੁਟਿਆਰ ਦੀ ਗੋਲੀਆਂ ਮਾਰ ਕੇ ਹੱਤਿਆ

Must read


ਸੁਖਮੀਤ ਭਸੀਨ

ਬਠਿੰਡਾ, 5 ਦਸੰਬਰ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ 21 ਸਾਲਾ ਸਿੱਖ ਮੁਟਿਆਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੀਲ ਖੇਤਰੀ ਪੁਲੀਸ ਨੇ ਕਿਹਾ ਕਿ ਇਹ ਘਟਨਾ 3 ਦਸੰਬਰ ਨੂੰ ਰਾਤੀਂ ਪੌਣੇ ਗਿਆਰਾਂ ਵਜੇ ਦੇ ਕਰੀਬ ਕਰੈਡਿਟਵਿਊ ਰੋਡ ਤੇ ਬ੍ਰਿਟਾਨੀਆ ਰੋਡ ਵੈਸਟ ’ਤੇ ਪੈਂਦੇ ਪੈਟਰੋ-ਕੈਨੇਡਾ ’ਤੇ ਵਾਪਰੀ। ਪੁਲੀਸ ਨੇ ਕਿਹਾ ਕਿ ਪੀੜਤ ਦੀ ਪਛਾਣ ਪਵਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਗੈਸ ਸਟੇਸ਼ਨ ’ਤੇ ਮੁਲਾਜ਼ਮ ਸੀ। ਉਸ ਨੂੰ ਕੋਈ ‘ਗੋਲੀਆਂ ਮਾਰੀਆਂ ਗਈਆਂ ਤੇ ਮੈਡੀਕਲ ਸਹਾਇਤਾ ਦੇਣ ਦੇ ਬਾਵਜੂਦ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਪੁਲੀਸ ਵੱਲੋਂ ਮਸ਼ਕੂਕ ਹਮਲਾਵਰ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਗੋਲੀਆਂ ਮਾਰਨ ਮਗਰੋਂ ਉਹ ਪੈਦਲ ਹੀ ਉਥੋਂ ਨਿਕਲ ਗਿਆ। ਪੁਲੀਸ ਮੁਤਾਬਕ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ। ਇਹ ਘਟਨਾ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ 18 ਸਾਲਾ ਸਿੱਖ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਸਰੀ ਦੇ ਹਾਈ ਸਕੂਲ ਵਿਚਲੀ ਪਾਰਕਿੰਗ ’ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 





News Source link

- Advertisement -

More articles

- Advertisement -

Latest article