ਇਸਲਾਮਾਬਾਦ, 3 ਦਸੰਬਰ
ਪਾਕਿਸਤਾਨ ਦੇ ਨਵਨਿਯੁਕਤ ਸੈਨਾ ਪ੍ਰਮੁੱਖ ਜਨਰਲ ਅਸੀਮ ਮੁਨੀਰ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ ’ਤੇ ਹਮਲਾ ਹੋਇਆ ਹੈ ਤਾਂ ਪਾਕਿਸਤਾਨੀ ਹਥਿਆਰਬੰਦ ਬਲ ਨਾ ਸਿਰਫ਼ ਆਪਣੀ ਮਾਤਭੂਮੀ ਦੇ ਇੱਕ ਇੱਕ ਇੰਚ ਦੀ ਰੱਖਿਆ ਕਰਨਗੇ, ਸਗੋਂ ਦੁਸ਼ਮਣ ਦੇਸ਼ ਨੂੰ ਮੂੰਹ-ਤੋੜ ਜਵਾਬ ਵੀ ਦੇਣਗੇ।’’ ਮੁਨੀਰ ਨੇ ਪਾਕਿਸਤਾਨ ਫੌਜ ਦੇ ਪ੍ਰਮੁੱਖ ਦਾ ਅਹੁਦਾ ਸੰਭਾਲਣ ਮਗਰੋਂ ਸ਼ਨਿੱਚਰਵਾਰ ਨੂੰ ਪਹਿਲੀ ਵਾਰ ਕੰਟਰੋਲ ਰੇਖਾ (ਐੱਲਓਸੀ) ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਖਚਿਕਰੀ ਸੈਕਟਰ ਵਿੱਚ ਤਾਇਨਾਤ ਪਾਕਿਸਤਾਨੀ ਫੌਜੀਆਂ ਨਾਲ ਮੁਲਾਕਾਤ ਕੀਤੀ। ਮੁਨੀਰ ਨੇ ਕਿਹਾ, ‘‘ਅਸੀਂ ਹਾਲ ਹੀ ਵਿੱਚ ਗਿਲਗਿਤ-ਬਾਲਟਿਸਤਾਨ ਅਤੇ ਜੰਮੂ-ਕਸ਼ਮੀਰ ਬਾਰੇ ਭਾਰਤੀ ਆਗੂਆਂ ਦੇ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਬਿਆਨ ਸੁਣੇ ਹਨ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਾਕਿਸਤਾਨੀ ਹਥਿਆਰਬੰਦ ਬਲ ਨਾ ਸਿਰਫ਼ ਸਾਡੀ ਮਾਤਭੂਮੀ ਦੇ ਇੱਕ-ਇੱਕ ਇੰਚ ਦੀ ਰੱਖਿਆ ਕਰਨ ਲਈ ਤਿਆਰ ਹਨ, ਸਗੋਂ ਜੇਕਰ ਸਾਡੇ ’ਤੇ ਹਮਲਾ ਹੁੰਦਾ ਹੈ ਤਾਂ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਵੀ ਦੇਣਗੇ।’’ -ਪੀਟੀਆਈ