ਅਲ ਰੇਯਾਨ, 3 ਦਸੰਬਰ
ਨੈਦਰਲੈਂਡਜ਼ ਨੇ ਅੱਜ ਇੱਥੇ ਖਲੀਫਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਦੇ ਆਖ਼ਰੀ-16 ਮੁਕਾਬਲੇ ਵਿੱਚ ਅਮਰੀਕਾ ਨੂੰ 3-1 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਉਹ ਆਖਰੀ ਅੱਠਾਂ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਨੈਂਦਰਲੈਂਡਜ਼ ਲਈ ਮੈਮਫਿਸ ਡੀਪੇਅ (ਦਸਵੇਂ ਮਿੰਟ), ਡਾਲੇਅ ਬਲਾਈਂਡ (46ਵੇਂ ਮਿੰਟ) ਅਤੇ ਡੈਨਜ਼ਿਲ ਡਮਫਰਾਈਜ਼ (81ਵੇਂ ਮਿੰਟ) ਨੇ ਗੋਲ ਕੀਤੇ। ਡਮਫਰਾਈਜ਼ ਨੇ ਦੋਵੇਂ ਗੋਲ ਕਰਨ ਵਿੱਚ ਮਦਦ ਵੀ ਕੀਤੀ। ਹੁਣ ਉਸ ਦਾ ਸਾਹਮਣਾ ਅਰਜਨਟੀਨਾ ਜਾਂ ਆਸਟਰੇਲੀਆ ਨਾਲ ਹੋਵੇਗਾ। ਅਮਰੀਕਾ ਲਈ ਇਕਲੌਤਾ ਗੋਲ ਹਾਜੀ ਰਾਈਟ ਨੇ 76ਵੇਂ ਮਿੰਟ ਵਿੱਚ ਕੀਤਾ। -ਪੀਟੀਆਈ