35 C
Patiāla
Monday, July 14, 2025

ਜੀ-7 ਦੇਸ਼ਾਂ ਨੇ ਰੂਸ ’ਤੇ ਨਵੀਂ ਪਾਬੰਦੀ ਲਗਾਈ

Must read


ਵਾਸ਼ਿੰਗਟਨ, 3 ਦਸੰਬਰ

ਸੱਤ ਦੇਸ਼ਾਂ ਦੇ ਗਰੁੱਪ ਜੀ-7 ਅਤੇ ਆਸਟਰੇਲੀਆ ਨੇ ਰੂਸ ’ਤੇ ਨਵੀਂ ਸ਼ਰਤ ਲਗਾਉਂਦਿਆਂ ਇਸ ਦੇ ਕੱਚੇ ਤੇਲ ਦੀ ਕੀਮਤ ਹੱਦ 60 ਅਮਰੀਕੀ ਡਾਲਰ ਪ੍ਰਤੀ ਬੈਰਲ ਤੈਅ ਕੀਤੀ ਹੈ। ਇੱਕ ਦਿਨ ਪਹਿਲਾਂ ਯੂਰੋਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਜਿਹਾ ਹੀ ਫ਼ੈਸਲਾ ਕੀਤਾ ਸੀ। ਨਵੀਂ ਪਾਬੰਦੀ 5 ਦਸੰਬਰ ਤੋਂ ਲਾਗੂ ਹੋਵੇਗੀ।

ਰੂਸੀ ਤੇਲ ਦੀ ਕੀਮਤ ਹੱਦ ਤੈਅ ਕਰਨ ਦਾ ਮੰਤਵ ਆਲਮੀ ਪੱਧਰ ’ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣਾ ਅਤੇ ਰੂਸ ਵੱਲੋਂ ਤੇਲ ਰਾਹੀਂ ਹੋ ਰਹੀ ਕਮਾਈ ਨੂੰ ਯੂਕਰੇਨ ਖ਼ਿਲਾਫ਼ ਜੰਗ ਵਿੱਚ ਵਰਤਣ ਤੋਂ ਰੋਕਣਾ ਹੈ। ਉਧਰ, ਰੂਸ ਨੇ ਕਿਹਾ ਕਿ ਪੱਛਮੀ ਦੇਸ਼ਾਂ ਵੱਲੋਂ ਉਸ ਦੇ ਤੇਲ ਸਬੰਧੀ ਲਗਾਈ ਗਈ ਨਵੀਂ ਸ਼ਰਤ ਉਸ ਨੂੰ ਮਨਜ਼ੂਰ ਨਹੀਂ ਹੈ ਅਤੇ ਉਹ ਇਸ ਦਾ ਢੁਕਵਾਂ ਜਵਾਬ ਦੇਣ ’ਤੇ ਵਿਚਾਰ ਕਰ ਰਿਹਾ ਹੈ। -ਏਪੀ





News Source link

- Advertisement -

More articles

- Advertisement -

Latest article