ਲਖਨਊ, 1 ਦਸੰਬਰ
ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਯੋਗ ਗੁਰੂ ਬਾਬਾ ਰਾਮਦੇਵ ’ਤੇ ਪਤੰਜਲੀ ਬ੍ਰਾਂਡ ਨਾਮ ਨਾਲ ‘ਨਕਲੀ ਘਿਓ’ ਵੇਚਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਰਾਮਦੇਵ ‘ਕਪਾਲ ਭਾਤੀ’ ਨੂੰ ਗਲਤ ਤਰੀਕੇ ਨਾਲ ਸਿਖਾ ਰਹੇ ਹਨ, ਜਿਸ ਦਾ ਉਨ੍ਹਾਂ ਦੀ ਸਿੱਖਿਆ ‘ਤੇ ਚੱਲਣ ਵਾਲਿਆਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਬਜ਼ਾਰ ਤੋਂ ਘਿਓ ਖਰੀਦਣ ਦੀ ਬਜਾਏ ਆਪਣੇ ਘਰਾਂ ਵਿੱਚ ਗਾਂ ਜਾਂ ਮੱਝ ਰੱਖਣ।