ਟ੍ਰਿਬਿਊਨ ਨਿਊਜ਼ ਸਰਵਿਸ
ਫਿਰੋਜ਼ਪੁਰ, 1 ਦਸੰਬਰ
ਪੰਜਾਬ ਵਿਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀਐਸਐਫ ਦਾ ਇਕ ਜਵਾਨ ਅੱਜ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰ ਕੇ ਪਾਕਿਸਤਾਨੀ ਖੇਤਰ ਵਿਚ ਪੁੱਜ ਗਿਆ ਜਿਸ ਨੂੰ ਪਾਕਿਸਤਾਨ ਰੇਂਜਰਜ਼ ਨੇ ਕਾਬੂ ਕਰ ਲਿਆ। ਇਹ ਘਟਨਾ ਫਿਰੋਜ਼ਪੁਰ ਸੈਕਟਰ ਦੇ ਅਬੋਹਰ ਖੇਤਰ ਵਿਚ ਵਾਪਰੀ। ਭਾਰਤੀ ਜਵਾਨ ਅਨੁਸਾਰ ਉਹ ਸੰਘਣੀ ਧੁੰਦ ਵਿਚ ਜ਼ੀਰੋ ਲਾਈਨ ਪਾਰ ਕਰ ਗਿਆ। ਇਹ ਜਵਾਨ ਬੀਐਸਐਫ ਦੀ 66ਵੀਂ ਬਟਾਲੀਅਨ ਨਾਲ ਸਬੰਧਤ ਹੈ। ਇਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਪਾਕਿਸਤਾਨੀ ਰੇਂਜਰਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਬਣਾਇਆ। ਪਾਕਿ ਰੇਂਜਰਜ਼ ਨੇ ਸ਼ੁਰੂਆਤੀ ਨਾਂਹ ਨੁੱਕਰ ਤੋਂ ਬਾਅਦ ਭਾਰਤੀ ਫੌਜੀ ਨੂੰ ਬੀਐਸਐਫ ਹਵਾਲੇ ਕਰ ਦਿੱਤਾ।