33.7 C
Patiāla
Friday, April 19, 2024

ਪਰਵਾਸੀ ਕਾਵਿ

Must read


ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਗ਼ਜ਼ਲ

ਸੋਚਾਂ ਵਿੱਚ ਗਲਤਾਨ ਕਦੇ ਨਾ ਹੋਇਆ ਮੈਂ

ਦੁੱਖ ਕਿਸੇ ਦੇ ਅੱਗੇ ਕਦੇ ਨਾ ਰੋਇਆ ਮੈਂ।

ਭਾਣੇ ਅੰਦਰ ਰਹਾਂ ਸਦਾ ਉਸ ਮਾਲਕ ਦੇ

ਲੇਕਿਨ ਸੱਜਣਾ ਤੋਂ ਨਾ ਸੱਚ ਲਕੋਇਆ ਮੈਂ।

ਲੈਂਦਾ ਝੱਲ ਦਰਦ ਤਨ ਉੱਤੇ ਹੱਸਦਾ ਹਾਂ

ਨੀਂਦ ਸਵੱਲੀ ਜਦ ਉਸ ਬੁੱਕਲ ਸੋਇਆ ਮੈਂ।

ਚਾਰ ਚੁਫ਼ੇਰੇ ਖੁਸ਼ੀਆਂ ਖੇੜੇ ਦਿੱਸਦੇ ਨੇ

ਮਨੂੰਆ ਪਾਪੀ ਬਾਣੀ ਸਿਉਂ ਜਦ ਧੋਇਆ ਮੈਂ।

ਲੋਕੀਂ ਪੁੱਛਣ ਚਿਹਰਾ ਕਿੱਦਾਂ ਖਿੜਿਆ ਏ

ਸੱਚਮੁਚ ਹੁਣ ਬੀਜ ਮੁਹੱਬਤੀ ਬੋਇਆ ਮੈਂ।

ਉਦੋਂ ‘ਸਲੇਮਪੁਰੀ’ ਸੁੱਖ ਸਾਰੇ ਪਾਏ ਨੇ

ਉਸਦੇ ਨਾਮ ‘ਚ ਆਪਾ ਜਦੋਂ ਪਿਰੋਇਆ ਮੈਂ।
ਸੰਪਰਕ: +447438398345


ਤਰਲੋਚਨ ਸਿੰਘ ਦੁਪਾਲ ਪੁਰ

ਫੁਕਰਿਆਂ ਤੋਂ ਬਚ ਕੇ!

ਅੱਗਾ-ਪਿੱਛਾ ਇਨ੍ਹਾਂ ਦਾ ਪਛਾਣ ਲਈਏ ਦੋਸਤੋ ਜੀ

‘ਮਾਲਕਾਂ’ ਦੀ ਸ਼ਹਿ ‘ਤੇ ਜੋ ਬੱਦਲ ਵਾਂਗ ਗੱਜਦੇ।

ਮੂੰਹ-ਜ਼ੋਰ ਫੁਕਰੇ ਇਹ ਪਾੜੇ ਪਾਈ ਜਾਣ ਜਿਹੜੇ

ਸ਼ਾਂਤੀ ਤੇ ਪਿਆਰ ਸਹਿਜ ਨਾਲ ਰਹੀਏ ਕੱਜਦੇ।

ਫੁੱਟੀ ਅੱਖ ਭਾਵੇਂ ਨਾ ਅਮਨ ਲੂਤੀ ਲਾਉਣਿਆਂ ਨੂੰ

ਜਾਨ ਲੈ ਬੇਦੋਸ਼ਿਆਂ ਦੀ ‘ਦੈਂਤ’ ਨਹੀਂਉਂ ਰੱਜਦੇ।

ਮਾਰੂ ਤੇ ਕਮੀਨੀਆਂ ਸਿਆਸਤਾਂ ਦੇ ਮੋਹਰੇ ਬਣ

ਮੌਤ ਵਾਲਾ ਤਾਂਡਵ ਨਚਾਉਣਾ ਨਹੀਂ ਤੱਜਦੇ।

ਹੋਊਗਾ ਭਵਿੱਖ ਚੰਗਾ ਹੋ ਕੇ ਜੇ ਇਕੱਠੇ ਆਪਾਂ

ਲਈਏ ਜੀ ਸੁਧਾਰ ਜੋ ਹਾਲਾਤ ਮਾੜੇ ਅੱਜ ਦੇ।

ਪਾਣੀ ਪਾ ਅਕਲ ਵਾਲਾ ਭਾਂਬੜ ਬੁਝਾਈਏ ਯਾਰੋ

ਅੱਗ ਲਾ ਕੇ ‘ਡੱਬੂ’ ਤਾਂ ਨਿਆਈਆਂ ਵੱਲ ਭੱਜਦੇ।
ਸੰਪਰਕ: 78146-92724



News Source link
#ਪਰਵਸ #ਕਵ

- Advertisement -

More articles

- Advertisement -

Latest article