38 C
Patiāla
Thursday, April 25, 2024

ਲੜਾਈ ਵਿੱਚ ਇਸਲਾਮਿਕ ਸਟੇਟ ਆਗੂ ਅਲ-ਕੁਰੈਸ਼ੀ ਹਲਾਕ

Must read


ਬੈਰੂਤ, 30 ਨਵੰਬਰ

ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸ) ਦੇ ਆਗੂ ਅਬੂ ਅਲ-ਹਸਨ ਅਲ-ਹਾਸ਼ਿਮੀ ਅਲ-ਕੁਰੈਸ਼ੀ ਹਾਲ ਹੀ ਵਿੱਚ ਲੜਾਈ ਵਿੱਚ ਮਾਰਿਆ ਗਿਆ। ਇਹ ਜਾਣਕਾਰੀ ਇਸ ਜਥੇਬੰਦੀ ਦੇ ਬੁਲਾਰੇ ਨੇ ਅੱਜ ਇੱਕ ਆਡੀਓ ਕਲਿੱਪ ਰਾਹੀਂ ਦਿੱਤੀ। ਅਲ-ਕੁਰੈਸ਼ੀ ਬਾਰੇ ਘੱਟ ਹੀ ਜਾਣਕਾਰੀ ਹੈ। ਉਸ ਨੇ ਫਰਵਰੀ ਵਿੱਚ ਉੱਤਰ-ਪੱਛਮੀ ਸੀਰੀਆ ਵਿੱਚ ਅਮਰੀਕਾ ਦੇ ਇੱਕ ਹਮਲੇ ਵਿੱਚ ਅਬੂ ਇਬਰਾਹਿਮ ਅਲ-ਹਾਸ਼ਮੀ ਅਲ-ਕੁਰੈਸ਼ੀ ਦੀ ਮੌਤ ਮਗਰੋਂ ਜਥੇਬੰਦੀ ਦਾ ਕੰਮ-ਕਾਜ ਸੰਭਾਲਿਆ ਸੀ। ਅਲ-ਕੁਰੈਸ਼ੀ ਇਸ ਸਾਲ ਮਾਰਿਆ ਜਾਣ ਵਾਲਾ ਇਸ ਗਰੁੱਪ ਦਾ ਦੂਜਾ ਆਗੂ ਹੈ। ਇਹ ਇਸ ਗਰੁੱਪ ਲਈ ਵੱਡਾ ਝਟਕਾ ਹੈ। ਕਿਸੇ ਨੇ ਉਸ ਦੀ ਮੌਤ ਦੀ ਜ਼ਿੰਮੇਵਾਰੀ ਨਹੀਂ ਲਈ।  -ਏਪੀ





News Source link

- Advertisement -

More articles

- Advertisement -

Latest article