ਦੋਹਾ, 27 ਨਵੰਬਰ
ਕ੍ਰੋਏਸ਼ੀਆ ਨੇ ਕੈਨੇਡਾ ਨੂੰ 4-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਅਲਫੋਂਸੋ ਡੇਵਿਸ ਨੇ ਮੈਚ ਦੇ ਦੂਜੇ ਮਿੰਟ ਵਿੱਚ ਗੋਲ ਦਾਗ਼ ਕੇ ਕੈਨੇਡਾ ਨੂੰ ਲੀਡ ਦਿਵਾਈ ਸੀ, ਪਰ ਟੀਮ ਇਸ ਨੂੰ ਬਰਕਰਾਰ ਨਹੀਂ ਰੱਖ ਸਕੀ। ਕ੍ਰੋਏਸ਼ੀਆ ਗਰੁੱਪ ‘ਐੱਫ’ ਵਿੱਚ ਚਾਰ ਅੰਕ ਲੈ ਕੇ ਮੋਰੱਕੇ ਨਾਲ ਚੋਟੀ ’ਤੇ ਹੈ। ਹੁਣ ਉਸ ਨੂੰ ਅਗਲੇ ਗੇੜ ’ਚ ਪਹੁੰਚਣ ਲਈ ਬੈਲਜੀਅਮ ਖ਼ਿਲਾਫ਼ ਡਰਾਅ ਦੀ ਜ਼ਰੂਰਤ ਹੈ। ਕੈਨੇਡਾ ਦੀ ਫੁਟਬਾਲ ਦੇ ਇਸ ਮਹਾਕੁੰਭ ਵਿੱਚ ਮੁਹਿੰਮ ਵੀਰਵਾਰ ਨੂੰ ਮੋਰੱਕੋ ਖ਼ਿਲਾਫ਼ ਮੁਕਾਬਲੇ ਨਾਲ ਖ਼ਤਮ ਹੋਵੇਗੀ। -ਰਾਇਟਰਜ਼