14.9 C
Patiāla
Saturday, December 2, 2023

ਲੁਟੇਰਿਆਂ ਨੇ ਆੜ੍ਹਤੀਏ ਦੀ ਦੁਕਾਨ ’ਚ ਵੜ ਕੇ ਲੱਖਾਂ ਰੁਪਏ ਲੁੱਟੇ

Must read


ਜਗਤਾਰ ਅਨਜਾਣ

ਮੌੜ ਮੰਡੀ, 25 ਦਸੰਬਰ

ਮੌੜ ਮੰਡੀ ਵਿੱਚ ਅੱਜ ਸਵੇਰ ਸਮੇਂ ਦੋ ਅਣਪਛਾਤੇ ਲੁਟੇਰੇ ਆੜ੍ਹਤੀਏ ਦੀ ਦੁਕਾਨ ਵਿੱਚ ਵੜ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੌੜ ਮੰਡੀ ਦੀ ਪੁਲੀਸ ਮੌਕੇ ‘ਤੇ ਪੁੱਜੀ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲਣੀ ਸ਼ੁਰੂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੈ ਕੁਮਾਰ ਪਿਆਰੇ ਲਾਲ ਦੀ ਮੌੜ ਮੰਡੀ ਸ਼ਹਿਰ ਵਿੱਚ ਸਥਿਤ 20 ਨੰਬਰ ਦੁਕਾਨ ‘ਤੇ ਅੱਜ ਸਵੇਰੇ ਕਾਰ ਸਵਾਰ ਲੁਟੇਰੇ ਆਏ। ਦੁਕਾਨ ਦਾ ਮਾਲਕ ਵਿਜੈ ਕੁਮਾਰ ਦੁਕਾਨ ਅੰਦਰ ਬੈਠਾ ਅਖਬਾਰ ਪੜ੍ਹ ਰਿਹਾ ਸੀ। ਲੋਈ ਦੀ ਬੁੱਕਲ ਮਾਰੀ ਲੁਟੇਰਾ ਦੁਕਾਨ ਅੰਦਰ ਵੜਿਆ ਤੇ ਅਲਮਾਰੀ ਵਿੱਚ ਰੱਖੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ। ਮੌਕੇ ਦੇ ਚਸ਼ਦੀਦ ਨੇ ਦੱਸਿਆ ਕਿ ਕਾਰ ਦੀਆਂ ਨੰਬਰ ਪਲੇਟਾਂ ਢਕੀਆਂ ਹੋਈਆਂ ਸਨ। ਇਕ ਲੁਟੇਰਾ ਕਾਰ ਵਿੱਚ ਹੀ ਬੈਠਾ ਰਿਹਾ ਜਦੋਂ ਕਿ ਦੂਸਰਾ ਬੜੇ ਅਰਾਮ ਨਾਲ ਪਿਆਰੇ ਲਾਲ ਦੀ ਦੁਕਾਨ ਅੰਦਰ ਦਾਖ਼ਲ ਹੋਇਆ ਅਤੇ ਇੱਥੇ ਪਈਆਂ ਚਾਬੀਆਂ ਨਾਲ ਅਲਮਾਰੀਆਂ ਖੋਲ੍ਹ ਕੇ ਚਲਾ ਗਿਆ। ਇਸ ਦੌਰਾਨ ਜਦੋਂ ਪਿਆਰੇ ਲਾਲ ਨੇ ਰੌਲਾ ਪਾਇਆ ਤੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਧੱਕਾ ਦੇ ਕੇ ਕਾਰ ‘ਚ ਬੈਠ ਕੇ ਫ਼ਰਾਰ ਹੋ ਗਿਆ। ਦੁਕਾਨ ਮਾਲਕ ਆੜ੍ਹਤੀਏ ਪਿਆਰੇ ਲਾਲ ਇਸ ਘਟਨਾ ਵਿੱਚ ਜ਼ਖਮੀ ਹੋ ਗਿਆ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।News Source link

- Advertisement -

More articles

- Advertisement -

Latest article