13.5 C
Patiāla
Tuesday, December 6, 2022

ਵਕੀਲਾਂ ਵੱਲੋਂ ਹੜਤਾਲ ਕਰ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ

Must read


ਨਿੱਜੀ ਪੱਤਰ ਪ੍ਰੇਰਕ

ਫ਼ਤਹਿਗੜ੍ਹ ਸਾਹਿਬ, 23 ਨਵੰਬਰ

ਫ਼ਤਹਿਗੜ੍ਹ ਸਾਹਿਬ ਦੇ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਅੱਜ ਇੱਥੇ ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਇਕ ਰੋਜ਼ਾ ਕਲਮਛੋੜ ਹੜਤਾਲ ਕੀਤੀ। ਇਸ ਦੌਰਾਨ ਵਕੀਲਾਂ ਵੱਲੋਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜਪੁਰਾ ਵਿੱਚ ਵਕੀਲ ਭੁਪਿੰਦਰ ਕਪੂਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰਨ ਵਿਰੁੱਧ ਰੋਸ ਪ੍ਰਗਟਾਇਆ ਗਿਆ।

ਵਕੀਲਾਂ ਨੇ ਪੁਲੀਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਇਸ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਮੋਹਨ ਸਿੰਘ, ਰਣਜੀਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਸੈਣੀ, ਲਾਲ ਸਿੰਘ ਮਣਕੂ, ਮਨਰਾਜ ਸਿੰਘ ਕੰਗ, ਅਬਦੁਲ ਰਹੀਮ ਕਨੌਤਾ, ਗੁਰਸ਼ਰਨਜੀਤ ਨਾਗਰਾ, ਜਿਤੇਨ ਸ਼ਰਮਾ, ਗੌਰਵ ਕੁਮਾਰ, ਸੰਜੀਵ ਅਬਰੋਲ, ਗੁਰਪ੍ਰੀਤ ਕੈੜੇ, ਪ੍ਰਵੀਨ ਚੋਪੜਾ, ਹਰਪ੍ਰੀਤ ਸਿੰਘ ਚਣੋਂ, ਕਮਲ ਮੰਢੋਰ, ਭੁਪਿੰਦਰ ਸਿੰਘ, ਮਨਦੀਪ ਜੱਗੀ, ਕਰਮਜੀਤ ਸਿੰਘ ਤੇ ਦੀਪਕ ਖੰਨਾ ਆਦਿ ਵੀ ਹਾਜ਼ਰ ਸਨ।

News Source link

- Advertisement -

More articles

- Advertisement -

Latest article