28.8 C
Patiāla
Thursday, March 28, 2024

ਹਰ 11 ਮਿੰਟ ਅੰਦਰ ਇੱਕ ਲੜਕੀ ਦਾ ਹੋ ਰਿਹੈ ਕਤਲ: ਗੁਟੇਰੇਜ਼

Must read


ਸੰਯੁਕਤ ਰਾਸ਼ਟਰ, 22 ਨਵੰਬਰ

ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਹਰ 11 ਮਿੰਟ ਅੰਦਰ ਇੱਕ ਮਹਿਲਾ ਜਾਂ ਲੜਕੀ ਦੀ ਉਸ ਦੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਹਿੰਸਾ ਦੁਨੀਆ ਵਿੱਚ ‘ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ’ ਹੈ ਤੇ ਉਨ੍ਹਾਂ ਸਰਕਾਰਾਂ ਨੂੰ ਸੱਦਾ ਦਿੱਤਾ ਕਿ ਇਸ ਅਲਾਮਤ ਨਾਲ ਨਜਿੱਠਣ ਲਈ ਕੌਮੀ ਐਕਸ਼ਨ ਪਲਾਨ ਲਾਗੂ ਕੀਤਾ ਜਾਵੇ। ਉਹ 25 ਨਵੰਬਰ ਨੂੰ ਮਨਾਏ ਜਾਂਦੇ ‘ਮਹਿਲਾਵਾਂ ਖ਼ਿਲਾਫ਼ ਹਿੰਸਾ ਦਾ ਖਾਤਮਾ’ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗੁਟੇਰੇਜ਼ ਨੇ ਕਿਹਾ, ‘ਦੁਨੀਆ ’ਚ ਮਹਿਲਾਵਾਂ ਤੇ ਲੜਕੀਆਂ ਖ਼ਿਲਾਫ਼ ਹਿੰਸਾ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ। ਹਰ 11 ਮਿੰਟ ’ਚ ਇੱਕ ਮਹਿਲਾ ਜਾਂ ਲੜਕੀ ਦੀ ਉਸ ਦੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਤੋਂ ਲੈ ਕੇ ਆਰਥਿਕ ਉਥਲ-ਪੁਥਲ ਤੱਕ ਹੋਰ ਪ੍ਰੇਸ਼ਾਨੀਆਂ ਕਾਰਨ ਵੀ ਸਰੀਰਕ ਤੇ ਜ਼ੁਬਾਨੀ ਦੁਰਵਿਹਾਰ ’ਚ ਵਾਧਾ ਹੋਇਆ ਹੈ।’ ਗੁਟੇਰੇਜ਼ ਦੀਆਂ ਟਿੱਪਣੀਆਂ ਹਾਲ ਹੀ ’ਚ ਭਾਰਤ ਵਿੱਚ ਸ਼ਰਧਾ ਵਾਲਕਰ ਦੀ ਹੱਤਿਆ ਮਾਮਲੇ ਦੀ ਪਿੱਠਭੂਮੀ ’ਚ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article