ਕਾਠਮੰਡੂ, 23 ਨਵੰਬਰ
ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਬੁੱਧਵਾਰ ਨੂੰ ਐਲਾਨੇ ਚੋਣ ਨਤੀਜਿਆਂ ਵਿੱਚ ਦਾਦੇਲਧੂਰਾ ਹਲਕੇ ਤੋਂ ਵੱਡੇ ਫਰਕ ਨਾਲ ਜੇਤੂ ਰਹੇ ਹਨ। ਦਿਓਬਾ ਲਗਾਤਾਰ ਸੱਤਵੀਂ ਵਾਰ ਪ੍ਰਤੀਨਿਧ ਸਦਨ ਲਈ ਚੁਣੇ ਗਏ ਹਨ। ਦਿਓਬਾ ਦੀ ਅਗਵਾਈ ਵਾਲੀ ਸੱਤਾਧਾਰੀ ਨੇਪਾਲੀ ਕਾਂਗਰਸ(ਐੱਨਸੀ) ਪਾਰਟੀ ਹੁਣ ਤੱਕ 19 ਸੀਟਾਂ ਜਿੱਤ ਕੇ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਮੋਹਰੀ ਹੈ। ਦਿਓਬਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹੇ ਤੇ ਵਿਰੋਧੀ ਸੀਪੀਐੱਨ-ਯੁੂਐੱਮਐੱਲ ਆਗੂ ਕੇ.ਪੀ.ਸ਼ਰਮਾ ਓਲੀ ਨੇ ਆਪਣੇ ਨੇੜਲੇ ਨੇਪਾਲੀ ਕਾਂਗਰਸ ਦੇ ਉਮੀਦਵਾਰ ਖਗੇਂਦਰ ਅਧਿਕਾਰੀ ਨੂੰ 28,574 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਓਲੀ ਝਾਪਾ-5 ਹਲਕੇ ਤੋਂ ਚੁਣੇ ਗੲੇ ਹਨ। -ਪੀਟੀਆਈ