38 C
Patiāla
Thursday, April 25, 2024

4 ਰੋਜ਼ਾ 13ਵਾਂ ਦੇਸ਼ਬੰਧੂ ਯਾਦਗਰੀ ਫੁੱਟਬਾਲ ਟੂਰਨਾਮੈਂਟ ਬਰਨਾਲਾ ਨੇ ਜਿੱਤਿਆ

Must read


ਪਰਸ਼ੋਤਮ ਬੱਲੀ

ਬਰਨਾਲਾ, 22 ਨਵੰਬਰ

ਇੱਥੇ ਟ੍ਰਾਈਡੈਂਟ ਉਦਯੋਗ ਸਮੂਹ ਦੇ ਅਰੁਣ ਮੈਮੋਰੀਅਲ ਖੇਡ ਮੈਦਾਨ ‘ਚ ਯੂਨਾਈਟਡ ਫੁੱਟਬਾਲ ਕਲੱਬ ਬਰਨਾਲਾ ਵੱਲੋਂ ਗੁਰਦੁਆਰਾ ਬਾਬਾ ਕਾਲਾ ਮਹਿਰ ਤੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਕਰਵਾਇਆ ਗਿਆ 13ਵਾਂ 4 ਰੋਜ਼ਾ ਪ੍ਰੋਫੈਸਰ ਦੇਸ਼ਬੰਧੂ ਯਾਦਗਰੀ ਫੁਟਬਾਲ ਟੂਰਨਾਮੈਂਟ ਸਮਾਪਤ ਹੋਇਆ। ਕਲੱਬ ਪ੍ਰਧਾਨ ਵਰਿੰਦਰ ਜਿੰਦਲ, ਜਨਰਲ ਸਕੱਤਰ ਬਲਜਿੰਦਰ ਸਿੰਘ ਬੱਲੀ ਤੇ ਖਜ਼ਾਨਚੀ ਰੁਪਿੰਦਰ ਬਾਜਵਾ ਨੇ ਦੱਸਿਆ ਕਿ ਬਿਨਾਂ ਕਿਸੇ ਸਿਆਸੀ ਸਰਪ੍ਰਸਤੀ ਦੇ ਪਰ ਪਰਵਾਸੀ ਪੰਜਾਬੀਆਂ ਦੇ ਨਿੱਗਰ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ‘ਚ ਸੂਬੇ ਦੇ ਕਰੀਬ 10 ਜ਼ਿਲ੍ਹਿਆਂ ਤੋਂ 40 ਟੀਮਾਂ ‘ਕੱਪ’ ‘ਤੇ ਕਬਜ਼ੇ ਲਈ ਜੂਝੀਆਂ। ਸੈਮੀਫਾਈਨਲ ‘ਚ ਪੁੱਜੀਆਂ ਟੀਮਾਂ ਬਰਨਾਲਾ ਨੇ ਨੰਗਲ ਕਲਾਂ ਦੀ ਟੀਮ ਨੂੰ 2-0 ਤੇ ਧਨੌਲਾ ਨੇ ਬਠਿੰਡਾ ਦੀ ਟੀਮ ਨੂੰ 5-4 (ਟਾਈ ਬ੍ਰੇਕਰ) ਰਾਹੀਂ ਹਰਾਇਆ। ਫਾਇਨਲ ਦੌਰਾਨ ਮੇਜ਼ਬਾਨ ਬਰਨਾਲਾ ਨੇ ਧਨੌਲਾ ਦੀ ਟੀਮ ਨੂੰ 4-2(ਟਾਈਬ੍ਰੇਕਰ) ਰਾਹੀਂ ਹਰਾ ਕੇ ‘ਬਰਨਾਲਾ ਕੱਪ’ ‘ਤੇ ਕਾਬਜ਼ ਹੋਈ। ਬਠਿੰਡਾ ਟੀਮ ਦਾ ਜਗਤ ਨਰਾਇਣ ਤੇ ਬਰਨਾਲਾ ਦਾ ਓਂਕਾਰ ਸਿੰਘ (ਜਾਨੂੰ) ਸਰਵੋਤਮ ਖਿਡਾਰੀ ਵਜੋਂ ਚੁਣੇ ਗਏ। ਗੁਰਦੁਆਰਾ ਬਾਬਾ ਕਾਲਾ ਮਹਿਰ ਪ੍ਰਬੰਧਕ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਸੰਧੂ, ਜ਼ਿਲ੍ਹਾ ਫੁਟਬਾਲ ਐਸਸੀਏਸ਼ਨ ਪ੍ਰਧਾਨ ਜਰਨੈਲ ਸਿੰਘ ਬਾਜਵਾ ਤੇ ਸਕੱਤਰ ਅਸ਼ੋਕ ਕੁਮਾਰ ਅਤੇ ਕਲੱਬ ਪ੍ਰਬੰਧਕਾਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਜੇਤੂ ਟੀਮ ਬਰਨਾਲਾ ਨੂੰ 35000 ਨਕਦ ਤੇ ਕੱਪ, ਉੱਪ ਜੇਤੂ ਧਨੌਲਾ ਨੂੰ 25000 ਤੇ ਮੋਮੈਂਟੋ ਟਰਾਫ਼ੀ, ਤੀਜੇ ਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 7100-7100, ਕੁਆਰਟਰ ਹਾਰਨ ਵਾਲੀਆਂ ਨੂੰ 3100-3100 ਤੋਂ ਇਲਾਵਾ ਦੋ ਚੁਣੇ ਸਰਵੋਤਮ ਖਿਡਾਰੀਆਂ ਨੂੰ 1-1 ਨਵਾਂ ਆਧੁਨਿਕ ਸਾਈਕਲ ਦਿੱਤਾ ਗਿਆ। ਪੂਰੇ ਟੂਰਨਾਮੈਂਟ ਦੌਰਾਨ ਬਘੇਲ ਸਿੰਘ ਬਾਜਵਾ ਨੇ ਬਾਖੂਬੀ ਮੰਚ ਸੰਚਾਲਨਾ ਕੀਤੀ। ਇਸ ਮੌਕੇ ਸਾਬਕਾ ਐੱਸਪੀ ਰੁਪਿੰਦਰ ਭਾਰਦਵਾਜ, ਕੇਵਲ ਸਿੰਘ, ਬਲੌਰ ਸਿੰਘ ਬਾਜਵਾ, ਪਨੇਸਰ ਕੰਬਾਈਨ ਇੰਡਸਟਰੀ ਸੰਚਾਲਕ ਜਗਜੀਤ ਸਿੰਘ ਪਨੇਸਰ, ਡਾ. ਰਜਿੰਦਰਪਾਲ, ਕਹਾਣੀਕਾਰ ਪਵਨ ਪਰਿੰਦਾ, ਰਾਕੇਸ਼ ਕੁਮਾਰ ਤੇ ਏਯੂ ਬੈਂਕ ਮੈਨੇਜਰ ਲਵਪ੍ਰੀਤ ਸ਼ਰਮਾ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।

News Source link

- Advertisement -

More articles

- Advertisement -

Latest article