23.5 C
Patiāla
Friday, April 19, 2024

ਇੰਡੋਨੇਸ਼ੀਆ ਦੇ ਜਾਵਾ ਟਾਪੂ ’ਤੇ ਭੂਚਾਲ, 162 ਮੌਤਾਂ

Must read


ਜਕਾਰਤਾ, 21 ਨਵੰਬਰ

ਇੰਡੋਨੇਸ਼ੀਆ ਦੇ ਜਾਵਾ ਟਾਪੂ ’ਤੇ ਭੂਚਾਲ ਕਾਰਨ 162 ਵਿਅਕਤੀ ਮਾਰੇ ਗਏ। ਭੂਚਾਲ ਕਾਰਨ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕ ਸੁਰੱਖਿਆ ਲਈ ਘਰਾਂ ਤੋਂ ਬਾਹਰ ਆ ਗਏ। ਅਮਰੀਕੀ ਭੂਗੋਲਿਕ ਸਰਵੇਅ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.6 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੁਰ ਖ਼ਿੱਤੇ ’ਚ 10 ਕਿਲੋਮੀਟਰ ਧਰਤੀ ਹੇਠਾਂ ਸੀ। ਆਫ਼ਤਾਂ ਨਾਲ ਸਬੰਧਤ ਏਜੰਸੀ ਦੇ ਮੁਖੀ ਸੁਹਾਰਯਾਂਤੋ ਨੇ ਕਿਹਾ ਕਿ ਸਿਆਨਜੁਰ ਖੇਤਰੀ ਹਸਪਤਾਲ ’ਚ 162 ਲਾਸ਼ਾਂ ਆਈਆਂ ਹਨ ਅਤੇ ਕਰੀਬ 700 ਵਿਅਕਤੀ ਜ਼ਖ਼ਮੀ ਹੋਏ ਹਨ। ਸਿਆਨਜੁਰ ’ਚ ਢਿੱਗਾਂ ਡਿੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਏਜੰਸੀ ਨੇ ਕਿਹਾ ਕਿ ਇਕ ਇਸਲਾਮਿਕ ਬੋਰਡਿੰਗ ਸਕੂਲ, ਹਸਪਤਾਲ ਅਤੇ ਹੋਰ ਜਨਤਕ ਸਹੂਲਤਾਂ ਵਾਲੀਆਂ ਇਮਾਰਤਾਂ ਸਮੇਤ ਦਰਜਨਾਂ ਨੂੰ ਨੁਕਸਾਨ ਪਹੁੰਚਿਆ ਹੈ। ਜਾਨੀ ਅਤੇ ਮਾਲੀ ਨੁਕਸਾਨ ਬਾਰੇ ਅਜੇ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਗਰੇਟਰ ਜਕਾਰਤਾ ਇਲਾਕੇ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਖਣੀ ਜਕਾਰਤਾ ’ਚ ਇਕ ਮੁਲਾਜ਼ਮ ਵਿਡੀ ਪ੍ਰਾਈਮਾਢਾਣੀਆ ਨੇ ਕਿਹਾ ਕਿ ਜਿਵੇਂ ਹੀ ਭੂਚਾਲ ਦੇ ਝਟਕੇ ਆਏ ਤਾਂ ਉਹ ਹੋਰ ਸਾਥੀਆਂ ਨਾਲ ਐਮਰਜੈਂਸੀ ਪੌੜੀਆਂ ਰਾਹੀਂ ਆਪਣੇ ਦਫ਼ਤਰ ਦੀ 9ਵੀਂ ਮੰਜ਼ਿਲ ਤੋਂ ਹੇਠਾਂ ਉਤਰ ਆਇਆ। ਜ਼ਿਕਰਯੋਗ ਹੈ ਕਿ ਫਰਵਰੀ ’ਚ ਪੱਛਮੀ ਸੁਮਾਤਰਾ ਸੂਬੇ ’ਚ 6.2 ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ’ਚ 25 ਵਿਅਕਤੀ ਹਲਾਕ ਅਤੇ 460 ਹੋਰ ਜ਼ਖ਼ਮੀ ਹੋ ਗਏ ਸਨ। -ਏਪੀ  





News Source link

- Advertisement -

More articles

- Advertisement -

Latest article