35.3 C
Patiāla
Monday, April 28, 2025

ਇਸ ਸਾਲ ਸਤੰਬਰ ’ਚ ਦੂਰਸੰਚਾਰ ਕੰਪਨੀਆਂ ਦੇ ਮੋਬਾਈਲ ਗਾਹਕਾਂ ਦੀ ਗਿਣਤੀ 36 ਲੱਖ ਘਟੀ

Must read


ਨਵੀਂ ਦਿੱਲੀ, 22 ਨਵੰਬਰ

ਇਸ ਸਾਲ ਸਤੰਬਰ ਦੌਰਾਨ ਦੇਸ਼ ਵਿਚ ਦੂਰਸੰਚਾਰ ਕੰਪਨੀਆਂ ਦੇ ਮੋਬਾਈਲ ਗਾਹਕਾਂ ਦੀ ਕੁੱਲ ਗਿਣਤੀ ਵਿਚ 36 ਲੱਖ ਦੀ ਕਮੀ ਆਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਤਾਜ਼ਾ ਅੰਕੜਿਆਂ ਅਨੁਸਾਰ ਅਗਸਤ ਦੇ ਮੁਕਾਬਲੇ ਸਤੰਬਰ ਵਿੱਚ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ ਨਵੇਂ ਗਾਹਕਾਂ ਨੂੰ ਜੋੜਿਆ, ਜਦਕਿ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ਵਿੱਚ ਗਿਰਾਵਟ ਆਈ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਸਤੰਬਰ ਦੌਰਾਨ 7.2 ਲੱਖ ਗਾਹਕਾਂ ਨੂੰ ਜੋੜ ਕੇ ਬਾਜ਼ਾਰ ‘ਚ ਆਪਣੀ ਸਥਿਤੀ ਹੋਰ ਮਜ਼ਬੂਤ ​​ਕੀਤੀ ਹੈ। ਭਾਰਤੀ ਏਅਰਟੈੱਲ ਦੇ ਕੁਨੈਕਸ਼ਨਾਂ ਦੀ ਗਿਣਤੀ ਵਿੱਚ ਵੀ 4.12 ਲੱਖ ਦਾ ਵਾਧਾ ਹੋਇਆ ਹੈ। ਜੀਓ ਨੇ ਅਗਸਤ ਵਿੱਚ 32.81 ਲੱਖ ਨਵੇਂ ਗਾਹਕਾਂ ਨੂੰ ਜੋੜਿਆ, ਜੋ ਸਤੰਬਰ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਸਤੰਬਰ ਦੌਰਾਨ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ 40 ਲੱਖ ਘਟ ਕੇ 24.91 ਕਰੋੜ ਰਹਿ ਗਈ। ਸਤੰਬਰ ਦੇ ਅੰਕੜੇ ਜਾਰੀ ਕਰਦੇ ਹੋਏ ਟਰਾਈ ਨੇ ਕਿਹਾ, ‘ਅਗਸਤ 2022 ਦੇ ਅੰਤ ਵਿੱਚ ਟੈਲੀਕਾਮ ਕੰਪਨੀਆਂ ਦੇ ਮੋਬਾਈਲ ਗਾਹਕਾਂ ਦੀ ਗਿਣਤੀ 114.91 ਕਰੋੜ ਸੀ। ਸਤੰਬਰ ਦੇ ਅੰਤ ਵਿੱਚ ਇਹ 0.32 ਫ਼ੀਸਦ ਘੱਟ ਕੇ 114.54 ਕਰੋੜ ਹੋ ਗਈ। ਕੁੱਲ ਮਿਲਾ ਕੇ ਸਤੰਬਰ 2022 ਦੇ ਅੰਤ ਵਿੱਚ ਭਾਰਤ ਵਿੱਚ ਟੈਲੀਫੋਨ ਗਾਹਕਾਂ ਦੀ ਗਿਣਤੀ (ਮੋਬਾਈਲ ਅਤੇ ਫਿਕਸਡ-ਲਾਈਨ ਇਕੱਠੇ) ਘੱਟ ਕੇ ਕਰੀਬ 117.19 ਕਰੋੜ ਹੋ ਗਈ।



News Source link

- Advertisement -

More articles

- Advertisement -

Latest article