ਮੁੰਬਈ, 16 ਨਵੰਬਰ
ਪੱਛਮੀ ਰੇਲਵੇ ਨੇ ਮੁੰਬਈ-ਗਾਂਧੀਨਗਰ ਵੰਦੇ ਭਾਰਤ ਐਕਸਪ੍ਰੈੱਸ ਦੀ ਸਮਾਂ ਸਾਰਣੀ ਨੂੰ ਧਿਆਨ ਵਿੱਚ ਰੱਖਦੇ ਹੋਏ 25 ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਰੇਲਵੇ ਨੇ ਜਿਨ੍ਹਾਂ ਟਰੇਨਾਂ ਦਾ ਸਮਾਂ ਬਦਲਿਆ ਹੈ, ਉਨ੍ਹਾਂ ਵਿੱਚ ਮੁੰਬਈ-ਅਹਿਮਦਾਬਾਦ ਸ਼ਤਾਬਦੀ ਐਕਸਪ੍ਰੈਸ ਸ਼ਾਮਲ ਹੈ ਅਤੇ ਗੁਜਰਾਤ ਦੇ ਵਾਪੀ ਅਤੇ ਅਹਿਮਦਾਬਾਦ ਰੇਲਵੇ ਸਟੇਸ਼ਨਾਂ ਵਿਚਕਾਰ ਇਸ ਦੀ ਸਮਾਂ ਸਾਰਣੀ ਵਿੱਚ ਬਦਲਾਅ ਕੀਤਾ ਗਿਆ ਹੈ।