39.1 C
Patiāla
Thursday, April 25, 2024

ਬਟਾਲਾ ਵਿੱਚ ਛੱਤ ਡਿੱਗੀ; ਪਿਤਾ ਦੀ ਮੌਤ, ਪਤਨੀ ਤੇ ਪੁੱਤ ਜ਼ਖਮੀ

Must read


ਹਰਜੀਤ ਸਿੰਘ ਪਰਮਾਰ

ਬਟਾਲਾ, 14 ਨਵੰਬਰ

 ਸਥਾਨਕ ਮੁਹੱਲਾ ਉਮਰਪੁਰਾ ਵਿੱਚ ਅੱਜ ਤੜਕਸਾਰ ਇਕ ਮਕਾਨ ਦੀ ਛੱਡ  ਡਿੱਗ ਗਈ, ਜਿਸ ਕਾਰਨ ਕਮਰੇ ’ਚ ਸੌਂ ਰਹੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਲੜਕਾ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਡਿੰਪਲ ਭਾਟੀਆ (50) ਪੁੱਤਰ ਦੌਲਤ ਰਾਮ ਵਾਸੀ ਉਮਰਪੁਰਾ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਸੁਨੀਤਾ ਪਤਨੀ ਡਿੰਪਲ ਭਾਟੀਆ ਤੇ ਪੁੱਤਰ ਜਤਿਨ (14) ਵਜੋਂ ਹੋਈ ਹੈ। ਜਦੋਂ ਕਿ ਪੀੜਤ ਪਰਿਵਾਰ ਨੇ ਲੜਕੀ ਪ੍ਰਾਚੀ ਨੂੰ ਹਾਦਸੇ ਤੋਂ ਪਹਿਲਾਂ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।

News Source link

- Advertisement -

More articles

- Advertisement -

Latest article