ਨਵੀਂ ਦਿੱਲੀ, 13 ਨਵੰਬਰ
ਜਲਦਬਾਜ਼ੀ ਨਾਲ ਕੀਤੇ ਗਏ ਮੁਲਾਂਕਣ ਕਾਰਨ ਟੈਕਸ ਭਰਨ ਵਾਲਿਆਂ ਤੋਂ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਗਠਿਤ ਸਥਾਨਕ ਕਮੇਟੀਆਂ ਤਕਰੀਬਨ ਦੋ ਮਹੀਨੇ ਅੰਦਰ ਆਪਣੀ ਰਿਪੋਰਟ ਸੌਂਪਣਗੀਆਂ। ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਨੇ ਇਕ ਜਨਤਕ ਸੂਚਨਾ ’ਚ ਇਹ ਜਾਣਕਾਰੀ ਦਿੱਤੀ ਹੈ। ਸੀਬੀਡੀਟੀ ਨੇ ਅਪਰੈਲ ’ਚ ਇਸ ਸੰਦਰਭ ’ਚ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਦੀ ਇੱਕ ਲੜੀ ਜਾਰੀ ਕੀਤੀ ਸੀ। ਸੀਬੀਡੀਟੀ ਨੇ ਹਾਲ ਹੀ ਵਿੱਚ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਸਥਾਨਕ ਕਮੇਟੀ ਨੂੰ ਭੇਜੀਆਂ ਜਾਣਗੀਆਂ ਅਤੇ ਢੁੱਕਵੀਂ ਜਾਂਚ ਮਗਰੋਂ ਕਮੇਟੀ ਸ਼ਿਕਾਇਤ ਪ੍ਰਾਪਤ ਹੋਣ ਵਾਲੇ ਮਹੀਨੇ ਦੇ ਅਖੀਰ ਤੋਂ ਦੋ ਮਹੀਨੇ ਅੰਦਰ ਇੱਕ ਰਿਪੋਰਟ ਪੇਸ਼ ਕਰੇਗੀ। -ਪੀਟੀਆਈ