28.7 C
Patiāla
Sunday, April 21, 2024

ਏਸ਼ਿਆਈ ਏਅਰਗੰਨ ਚੈਂਪੀਅਸ਼ਨਸ਼ਿਪ: ਮੇਹੁਲੀ ਤੇ ਤਿਲੋਤੋਮਾ ਨੇ ਸੋਨ ਤਗਮੇ ਜਿੱਤੇ

Must read


ਨਵੀਂ ਦਿੱਲੀ: ਮੇਹੁਲੀ ਘੋਸ਼ ਅਤੇ ਤਿਲੋਤੋਮਾ ਸੇਨ ਨੇ ਅੱਜ ਕੋਰੀਆ ਦੇ ਡੇਇਗੂ ’ਚ 15ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਦੋ ਸੋਨ ਤਗਮੇ ਜਿੱਤੇ। ਮੇਹੁਲੀ ਨੇ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕੋਰੀਆ ਦੀ ਚੋ ਈਅਨਯੰਗ ਨੂੰ 16-12 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸੇ ਤਰ੍ਹਾਂ 10 ਮੀਟਰ ਏਅਰ ਰਾਈਫਲ ਜੂਨੀਅਰ ਮੁਕਾਬਲੇ ਵਿੱਚ ਤਿਲੋਤਮਾ ਨੇ ਸੋਨੇ ਅਤੇ ਨੈਨਸੀ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਤਿਲੋਤਮਾ ਨੇ ਨੈਨਸੀ ਨੂੰ 17-12 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ੁੱਕਰਵਾਰ ਨੂੰ ਸੋਨੇ, ਚਾਂਦੀ ਅਤੇ ਕਾਂਸੇ ਦਾ ਇੱਕ-ਇੱਕ ਤਗਮਾ ਜਿੱਤ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article