28.7 C
Patiāla
Sunday, April 21, 2024

ਆਸਟਰੇਲੀਆ ਨੇ ਸਿਹਤ ਬੀਮਾ ਡੇਟਾ ਚੋਰੀ ਲਈ ਰੂਸ ਨੂੰ ਜ਼ਿੰਮੇਵਾਰ ਦੱਸਿਆ

Must read


ਕੈਨਬਰਾ, 11 ਨਵੰਬਰ

ਆਸਟਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਿਹਤ ਬੀਮਾ ਕੰਪਨੀ ਨੂੰ ਹੈਕ ਕਰਨ ਅਤੇ ਗਾਹਕਾਂ ਦਾ ਨਿੱਜੀ ਮੈਡੀਕਲ ਰਿਕਾਰਡ ਡਾਰਕ ਵੈੱਬ ’ਤੇ ਡੰਪ ਕਰਨ ਸਬੰਧੀ ਰੂਸੀ ਸਾਈਬਰ ਅਪਰਾਧੀਆਂ ਲਈ ਮਾਸਕੋ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਆਸਟਰੇਲੀਅਨ ਫੈਡਰਲ ਪੁਲੀਸ ਨੇ ਅਣਸੁਲਝੇ ਸਾਈਬਰ ਅਪਰਾਧ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਕਾਰਨ 9.7 ਮਿਲੀਅਨ ਮੌਜੂਦਾ ਅਤੇ ਪੁਰਾਣੇ ਮੈਡੀਬੈਂਕ ਗਾਹਕਾਂ ਦਾ ਨਿੱਜੀ ਡੇਟਾ ਚੋਰੀ ਹੋ ਗਿਆ। ਆਸਟਰੇਲੀਅਨ ਫੈਡਰਲ ਪੁਲੀਸ ਕਮਿਸ਼ਨਰ ਰੀਸੇ ਕੇਰਸ਼ਾਅ ਨੇ ਕਿਹਾ ਕਿ ਰੂਸ ਵਿੱਚ ਕਾਰੋਬਾਰ ਦੀ ਤਰ੍ਹਾਂ ਕੰਮ ਕਰ ਰਿਹਾ ਸਾਈਬਰ ਅਪਰਾਧੀਆਂ ਦਾ ਇੱਕ ਗਰੁੱਪ ਮੈਡੀਬੈਂਕ ਹਮਲੇ ਦੇ ਨਾਲ ਦੁਨੀਆ ਭਰ ਵਿੱਚ ਹੋਰ ਕਈ ਥਾਈਂ ਸੁਰੱਖਿਆ ਨੂੰ ਸੰਨ੍ਹ ਲਾਉਣ ਲਈ ਜ਼ਿੰਮੇਵਾਰ ਸੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਨੂੰ ਪਤਾ ਹੈ ਕਿ ਇਸ ਲਈ ਕਿਹੜੇ ਵਿਅਕਤੀ ਜ਼ਿੰਮੇਵਾਰ ਹਨ ਪਰ ਮੈਂ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ। ਅਸੀਂ ਇਨ੍ਹਾਂ ਵਿਅਕਤੀਆਂ ਬਾਰੇ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ।’’

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਜਿੱਥੋਂ ਇਹ ਸਾਈਬਰ ਹਮਲੇ ਹੋ ਰਹੇ ਹਨ, ਉਸ ਦੇਸ਼ ਨੂੰ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਵੀ ਮੈਡੀਬੈਂਕ ਦੇ ਗਾਹਕ ਹਨ ਅਤੇ ਉਨ੍ਹਾ ਂ ਦਾ ਡੇਟਾ ਵੀ ਚੋਰੀ ਹੋਇਆ ਹੈ। ਇਸ ਬਾਰੇ ਆਸਟਰੇਲੀਆ ਵਿੱਚ ਰੂਸੀ ਦੂਤਾਵਾਸ ਦੇ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ। -ਏਪੀ

ਸ਼ੀ ਨੂੰ ਵਪਾਰਕ ਰੋਕਾਂ ਹਟਾਉਣ ਦੀ ਅਪੀਲ ਕਰਾਂਗਾ: ਅਲਬਨੀਜ਼

ਕੈਨਬਰਾ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਜੇ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇਸ ਮਹੀਨੇ ਪਹਿਲੀ ਦੁੱਵਲੀ ਮੀਟਿੰਗ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਅਰਬਾਂ ਡਾਲਰ ਦੀਆਂ ਵਪਾਰਕ ਰੋਕਾਂ ਹਟਾਉਣ ਦੀ ਅਪੀਲ ਕਰਨਗੇ। ਉਹ ਅੱਜ ਕੰਬੋਡੀਆ ਵਿੱਚ ਪੂਰਬੀ ਏਸ਼ੀਆ ਸਿਖਰ ਸੰਮੇਲਨ ਲਈ ਰਵਾਨਾ ਹੋਣ ਤੋਂ ਪਹਿਲਾਂ ਸਿਡਨੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪੇਈਚਿੰਗ ਨੇ ਮੰਤਰੀ ਤੋਂ ਮੰਤਰੀ ਤੱਕ ਸੰਪਰਕਾਂ ’ਤੇ ਪਾਬੰਦੀ ਲਾਉਂਦਿਆਂ ਹਾਲ ਹੀ ਦੇ ਸਾਲਾਂ ਵਿੱਚ ਸ਼ਰਾਬ, ਕੋਲਾ ਅਤੇ ਬੀਫ ਸਮੇਤ ਹੋਰ ਉਤਪਾਦਾਂ ਦੇ ਵਪਾਰ ’ਤੇ ਵੀ ਰੋਕ ਲਾ ਦਿੱਤੀ ਸੀ, ਜਿਸ ਕਾਰਨ ਆਸਟਰੇਲੀਆ ਦੇ ਬਰਾਮਦਕਾਰਾਂ ਨੂੰ ਪ੍ਰਤੀ ਸਾਲ 13 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਝੱਲਣਾ ਪਿਆ। -ਏਪੀ

News Source link

- Advertisement -

More articles

- Advertisement -

Latest article