28.7 C
Patiāla
Monday, April 22, 2024

ਆਸਟਰੇਲੀਆ ’ਚ ਸੜਕ ਹਾਦਸੇ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

Must read


ਕੈਨਬਰਾ, 11 ਨਵੰਬਰ

ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਆਂਧਰਾ ਪ੍ਰਦੇਸ਼ ਦੇ 27 ਸਾਲਾ ਵਿਦਿਆਰਥੀ ਸਾਈ ਰੋਹਿਤ ਪਲਾਡੂਗੂ ਦੀ ਮੌਕੇ ’ਤੇ ਮੌਤ ਹੋ ਗਈ। ਉਹ 2017 ਵਿੱਚ ਉੱਚ ਪੜ੍ਹਾਈ ਕਰਨ ਲਈ ਆਸਟਰੇਲੀਆ ਆਇਆ ਸੀ। ਚਿਤੂਰ ਜ਼ਿਲ੍ਹੇ ਦੇ ਪਿੰਡ ਦਾ ਵਸਨੀਕ ਸੀ। ਵਿਕਟੋਰੀਆ ਪੁਲੀਸ ਦਾ ਮੰਨਣਾ ਹੈ ਕਿ ਕਾਰ 3 ਨਵੰਬਰ ਨੂੰ ਗੌਲਬਰਨ ਵੈਲੀ ਹਾਈਵੇਅ ‘ਤੇ ਉੱਤਰ ਵੱਲ ਜਾ ਰਹੀ ਸੀ ਜਦੋਂ ਇਹ ਸੜਕ ਛੱਡ ਕੇ ਹਿਊਮ ਫ੍ਰੀਵੇਅ ਇੰਟਰਚੇਂਜ ਦੇ ਨੇੜੇ ਇੱਕ ਦਰੱਖਤ ਨਾਲ ਟਕਰਾ ਗਈ। ਉਹ ਅਜੇ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣਾ ਬਾਕੀ ਹੈ ਕਿ ਟੱਕਰ ਕਿਸ ਸਮੇਂ ਹੋਈ। ਉਸ ਦਾ ਪਿਤਾ ਪਹਿਲਾਂ ਹੀ ਗੁਜ਼ਰ ਚੁੱਕਾ ਹੈ ਤੇ ਉਹ ਘਰ ’ਚ ਕਮਾਉਣ ਵਾਲਾ ਇਕੱਲਾ ਸੀ। 

News Source link

- Advertisement -

More articles

- Advertisement -

Latest article